ਪਟਿਆਲਾ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Amrinder Singh) ਅਤੇ ਉਨ੍ਹਾਂ ਦੇ ਧੜੇ ਦੇ ਕੌਂਸਲਰ ਨਗਰ ਨਿਗਮ (Councilor Municipal Corporation) ਦੇ ਮੁੱਖ ਦਫ਼ਤਰ ਵਿਚ ਪੁੱਜ ਗਏ ਹਨ ਪਰ ਇਸ ਦੌਰਾਨ ਮਾਹੌਲ ਉਦੋਂ ਭਖ ਗਿਆ ਜਦੋਂ ਸਾਬਕਾ ਮੁੱਖ ਮੰਤਰੀ ਦੀ ਗੱਡੀ ਨੂੰ ਕਾਰਪੋਰੇਸ਼ਨ (Corporation) ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ।
Also Read: ਭਾਰਤੀ ਰੇਲਵੇ ਨੇ ਮੁੜ ਘਟਾਇਆ ਪਲੇਟਫਾਰਮ ਟਿਕਟ ਦਾ ਕਿਰਾਇਆ, ਦੇਣੇ ਪੈਣਗੇ ਇੰਨੇ ਪੈਸੇ
ਮਿਲੀ ਜਾਣਕਾਰੀ ਮੁਤਾਬਕ ਸਾਬਕਾ ਮੁੱਖ ਮੰਤਰੀ ਦੀ ਗੱਡੀ ਕਾਰਪੋਰੇਸ਼ਨ ਦੇ ਗੇਟ ਸਾਹਮਣੇ ਪਹੁੰਚਣ ਉੱਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੀ ਗੱਡੀ ਦਫਤਰ ਅੰਦਰ ਨਹੀਂ ਜਾ ਸਕਦੀ, ਉਨ੍ਹਾਂ ਨੂੰ ਪੈਦਲ ਹੀ ਅੰਦਰ ਜਾਣਾ ਪਵੇਗਾ। ਇਸ ਤੋਂ ਬਾਅਦ ਪੁਲਿਸ ਤੇ ਕੈਪਟਨ ਦੇ ਹਿਮਾਇਤੀਆਂ ਵਿਚਾਲੇ ਬਹਿਸ ਵੀ ਹੋਈ ਪਰ ਪੁਲਿਸ ਅੱਗੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਵੱਸ ਹੋ ਕੇ ਪੈਦਲ ਹੀ ਅੰਦਰ ਜਾਣਾ ਪਿਆ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਧੜੇ ਦੇ ਕੌਂਸਲਰ ਨਗਰ ਨਿਗਮ ਦੇ ਮੁੱਖ ਦਫ਼ਤਰ ਵਿਚ ਪੁੱਜੇ ਹੋਏ ਹਨ। ਇਸੇ ਤਰ੍ਹਾਂ ਹੀ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਵੀ ਆਪਣੇ-ਆਪਣੇ ਧੜੇ ਦੇ ਕੌਂਸਲਰਾਂ ਨਾਲ ਪਹੁੰਚੇ ਹੋਏ ਹਨ।
Also Read: ਮਜ਼ਦੂਰ ਦੀ ਰਾਤੋ-ਰਾਤ ਬਦਲੀ ਕਿਸਮਤ, ਖਦਾਨ ‘ਚੋਂ ਮਿਲਿਆ 15 ਲੱਖ ਦਾ ਹੀਰਾ

