ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ (National Capital Delhi) ਵਿਚ ਪ੍ਰਦੂਸ਼ਣ (Pollution) ਦੇ ਕਹਿਰ ਨੂੰ ਦੇਖਦੇ ਹੋਏ ਬੰਦ ਕੀਤੇ ਗਏ ਸਕੂਲ-ਕਾਲਜਾਂ (Schools-Colleges) ਨੂੰ ਫਿਰ ਤੋਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। 29 ਨਵੰਬਰ ਤੋਂ ਰਾਜਧਾਨੀ ਦੇ ਸਕੂਲ-ਕਾਲਜਾਂ (Schools-Colleges) ਨੂੰ ਫਿਰ ਤੋਂ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। 29 ਨਵੰਬਰ ਤੋਂ ਰਾਜਧਾਨੀ ਦੇ ਸਕੂਲ-ਕਾਲਜ (Schools-Colleges) ਦੁਬਾਰਾ ਖੋਲ੍ਹ ਦਿੱਤੇ ਜਾਣਗੇ। ਪ੍ਰਦੂਸ਼ਣ ਲੈਵਲ (Pollution level) ਵਿਚ ਕਮੀ ਆਉਣ ਤੋਂ ਬਾਅਦ ਦਿੱਲੀ ਸਰਕਾਰ (Government of Delhi) ਵਿਚ ਮੰਤਰੀ ਗੋਪਾਲ ਰਾਏ (Minister Gopal Rai) ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ (Press conference) ਵਿਚ ਇਹ ਜਾਣਕਾਰੀ ਦਿੱਤੀ। ਨਾਲ ਹੀ ਦਿੱਲੀ ਵਿਚ ਸਰਕਾਰੀ ਮੁਲਾਜ਼ਮਾਂ ਲਈ ਦਿੱਤੀ ਜਾ ਰਹੀ ਵਰਕ ਫਰਾਮ ਹੋਮ (Work from home) ਦੀ ਸਹੂਲਤ ਵੀ 29 ਨਵੰਬਰ ਤੋਂ ਖਤਮ ਹੋ ਜਾਵੇਗੀ। ਸੋਮਵਾਰ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਦਫਤਰ ਜਾ ਕੇ ਕੰਮ ਕਰਨਾ ਹੋਵੇਗਾ।
ਦਿੱਲੀ ਦੇ ਮੰਤਰੀ ਗੋਪਾਲ ਰਾਏ (Minister Gopal Rai) ਨੇ ਦੱਸਿਆ, ‘ 29 ਨਵੰਬਰ ਤੋਂ ਸਰਕਾਰੀ ਮੁਲਾਜ਼ਮਾਂ ਲਈ ਵਰਕ ਫਰਾਮ ਹੋਮ ਖਤਮ ਕੀਤਾ ਜਾ ਰਿਹਾ ਹੈ। ਲੋਕਾਂ ਦਾ ਸੁਝਾਅ ਹੈ ਕਿ ਉਹ ਪਬਲਿਕ ਟਰਾਂਸਪੋਰਟ ਦੀ ਹੀ ਵਰਤੋਂ ਕਰਨ। ਪ੍ਰਦੂਸ਼ਣ ਸਮੱਸਿਆ ਅਤੇ ਰੀਵਿਊ ਮੀਟਿੰਗ ਤੋਂ ਬਾਅਦ ਮੰਤਰੀ ਗੋਪਾਲ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਵਿਚ ਪ੍ਰਦੂਸ਼ਣ ਦੀ ਸਥਿਤੀ ਵਿਚ ਪਿਛਲੇ 3 ਦਿਨਾਂ ਤੋਂ ਕਾਫੀ ਸੁਧਾਰ ਹੋਇਆ ਹੈ। ਮੌਜੂਦਾ ਸਮੇਂ ਵਿਚ ਦਿਵਾਲੀ ਤੋਂ ਪਹਿਲਾਂ ਵਾਲੀ ਹਾਲਤ ਵਿਚ ਪੁੱਜ ਚੁੱਕਾ ਹੈ। ਯਾਦ ਰਹੇ ਕਿ ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਦਿਵਾਲੀ ਦੇ ਨੇੜੇ ਰਾਜਧਾਨੀ ਦੀ ਹਵਾ ਪ੍ਰਦੂਸ਼ਿਤ ਹੋਣ ਲੱਗੀ ਸੀ। ਹਾਲਾਂਕਿ ਪਿਛਲੇ ਕੁਝ ਦਿਨਾਂ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਗੋਪਾਲ ਰਾਏ ਨੇ ਜਾਣਕਾਰੀ ਦਿੱਤੀ ਹੈ ਕਿ 3 ਦਸੰਬਰ ਤੱਕ ਟਰੱਕਾਂ ਦੀ ਐਂਟਰੀ ‘ਤੇ ਰੋਕ ਜਾਰੀ ਰਹੇਗੀ। ਹਾਲਾਂਕਿ ਸੀ.ਐੱਨ.ਜੀ. ਅਤੇ ਈ-ਵਾਹਨਾਂ ਨੂੰ ਇਸ ਵਿਚ ਛੋਟ ਦਿੱਤੀ ਗਈ ਹੈ। ਸਕੂਲ-ਕਾਲਜਾਂ ਤੋਂ ਇਲਾਵਾ ਰਾਜਧਾਨੀ ਦੇ ਸਾਰੇ ਐਜੂਕੇਸ਼ਨ ਇੰਸਟੀਚਿਊਟ ਨੂੰ ਵੀ 29 ਨਵੰਬਰ ਤੋਂ ਖੇਡਣ ਦੀ ਛੋਟ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਿਚ ਲਗਾਤਾਰ ਰਾਜਧਾਨੀ ਦੇ ਪ੍ਰਦੂਸ਼ਣ ਨੂੰ ਲੈ ਕੇ ਸੁਣਵਾਈ ਹੋ ਰਹੀ ਸੀ। ਕੋਰਟ ਨੇ ਕੇਜਰੀਵਾਲ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਫਟਕਾਰ ਲਗਾਈ ਸੀ। ਇਸ ਤੋਂ ਬਾਅਦ, ਦਿੱਲੀ-ਐੱਨ.ਸੀ.ਆਰ. ਵਿਚ ਪ੍ਰਦੂਸ਼ਣ ਪੱਧਰ ‘ਤੇ ਕਾਬੂ ਪਾਉਣ ਲਈ ਕਈ ਅਹਿਮ ਕਦਮ ਚੁੱਕੇ ਗਏ ਸਨ। ਸਕੂਲ-ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਨਾਲ ਹੀ ਨਿਰਮਾਣ ਕਾਰਜਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ ਉਥੇ ਹੀ ਦਿੱਲੀ ਦੇ 1 ਕੋਲਾ ਅਧਾਰਤ ਬਿਜਲੀ ਪਲਾਂਟਾਂ ਵਿਚੋਂ ਸਿਰਫ ਪੰਜ ਨੂੰ ਹੀ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਸਰਕਾਰੀ ਮੁਲਾਜ਼ਮਾਂ ਨੂੰ ਦਫਤਰ ਆ ਕੇ ਕੰਮ ਕਰਨ ਦੀ ਬਜਾਏ ਵਰਕ ਫਰਾਮ ਹੋਮ ਦੀ ਸਹੂਲਤ ਮਿਲੀ ਸੀ।
ਉਥੇ ਹੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਨੂੰ ਲੈਕੇ ਸੁਪਰੀਮ ਕੋਰਟ ਵਿਚ ਬੁੱਧਵਾਰ ਨੂੰ ਸੁਣਵਾਈ ਹੋਈ। ਸੀ.ਜੇ.ਆਈ. ਐੱਨ.ਵੀ. ਰਮਨਾ ਨੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਸਮੱਸਿਆ ਇਹ ਹੈ ਕਿ ਬਹੁਤ ਸਾਰੀਆਂ ਉਮੀਦਾਂ ਹਨ ਜੋ ਅਦਾਲਤ ਕਰ ਰਹੀਆਂ ਹਨ ਅਤੇ ਸਰਕਾਰ ਕੁਝ ਨਹੀਂ ਕਰ ਰਹੀ ਹੈ। ਕੁਝ ਅਖਬਾਰਾਂ ਨੇ ਕਿਹਾ ਕਿ ਅਦਾਲਤ ਵਲੋਂ ਕੀਤੇ ਗਏ ਉਪਾਅ ਕਾਰਣ 40 ਫੀਸਦੀ ਪ੍ਰਦੂਸ਼ਣ ਘੱਟ ਹੋ ਗਿਆ ਸੀ। ਅਸੀਂ ਨਹੀਂ ਜਾਣਦੇ ਕਿ ਕੀ ਇਹ ਸਹੀ ਹੈ। ਹੁਣ ਮਜ਼ਦੂਰ ਸਾਡੇ ਸਾਹਮਣੇ ਇਕ ਅੰਤਰਿਮ ਅਰਜ਼ੀ ਦੇ ਨਾਲ ਆਏ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਨਿਰਮਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਕਲ ਕਿਸਾਨ ਆ ਕੇ ਕਹਿ ਸਕਦੇ ਹਨ ਕਿ ਅਸੀਂ ਪਰਾਲੀ ਸਾੜਣ ਦੀ ਇਜਾਜ਼ਤ ਦਈਏ। ਸੀ.ਜੇ.ਆਈ. ਨੇ ਅੱਗੇ ਕਿਹਾ ਕਿ ਪ੍ਰਦੂਸ਼ਣ ਵਿਚ ਕਮੀ ਆ ਰਹੀ ਹੈ ਪਰ ਫਿਰ ਵੀ ਅਸੀਂ ਇਸ ਮਾਮਲੇ ਨੂੰ ਬੰਦ ਨਹੀਂ ਕਰਨ ਜਾ ਰਹੇ ਹਨ। ਅਸੀਂ ਇਸ ‘ਤੇ ਸੁਣਵਾਈ ਜਾਰੀ ਰੱਖਣਗੇ ਅਤੇ ਨਿਰਦੇਸ਼ ਦੇਣਗੇ। ਮੌਜੂਦਾ ਸਮੇਂ ਵਿਚ ਏ.ਕਿਊ.ਆਈ. 381 ਹੈ। ਤੁਹਾਡਾ ਅੰਕੜਾ 290 ਸ਼ਾਇਦ ਸਹੀ ਨਹੀਂ ਹੈ। ਭਾਵੇਂ ਹੀ ਘੱਟ ਪ੍ਰਦੂਸ਼ਣ ਹੋਵੇ ਪਰ ਇਹ ਫਿਰ ਤੋਂ ਗੰਭੀਰ ਹੋ ਸਕਦਾ ਹੈ।
ਦਿੱਲੀ ਵਿਚ ਸਕੂਲ-ਕਾਲਜ 29 ਨਵੰਬਰ ਤੋਂ ਖੁੱਲ੍ਹਣਗੇ, ਪ੍ਰਦੂਸ਼ਣ ਘੱਟਣ ‘ਤੇ ਸਰਕਾਰ ਦਾ ਤੁਰੰਤ ਲਿਆ ਫੈਸਲਾ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ (National Capital Delhi) ਵਿਚ ਪ੍ਰਦੂਸ਼ਣ (Pollution) ਦੇ ਕਹਿਰ ਨੂੰ ਦੇਖਦੇ ਹੋਏ ਬੰਦ ਕੀਤੇ ਗਏ ਸਕੂਲ-ਕਾਲਜਾਂ (Schools-Colleges) ਨੂੰ ਫਿਰ ਤੋਂ…
