ਜਲੰਧਰ- ਬਸਤੀ ਸ਼ੇਖ (Basti Sheikh) ਦੇ ਗੁਰਦੀਪ ਸਿੰਘ (Gurdeep Singh) ਨੇ ਮੰਗਲਵਾਰ ਰਾਤ ਬੈੱਡਰੂਮ ‘ਚ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ। ਗੁਰਦੀਪ ਨੇ ਸੁਸਾਈਡ ਨੋਟ ‘ਚ ਪਤਨੀ ਅਤੇ ਸੱਸ (wife and mother-in-law) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਿਤਾ ਤ੍ਰਿਲੋਚਨ ਸਿੰਘ ਰਾਤ 8:30 ਵਜੇ ਬਾਹਰੋਂ ਘਰ ਆਏ ਅਤੇ ਇਕਲੌਤੇ ਪੁੱਤਰ ਦੀ ਲਾਸ਼ ਦੇਖੀ।
Also Read: ਅਜੀਬੋ-ਗਰੀਬ: ਪਤੀ ਤੋਂ ਤਲਾਕ ਲੈ ਕੇ ਔਰਤ ਨੇ ਕਰ ਲਿਆ ਕੁੱਤੇ ਨਾਲ ਵਿਆਹ!
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਹੈ। ਸੁਸਾਈਡ ਨੋਟ ਮਿਲਣ ਦੀ ਪੁਸ਼ਟੀ ਕਰਦਿਆਂ ਥਾਣਾ-5 ਦੇ ਐੱਸਐੱਚਓ ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਨਾਲ ਸਬੰਧਤ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਗੁਰਦੀਪ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਨੇ ਆਪਣੀ ਭਰਜਾਈ ‘ਤੇ ਦੋਸ਼ ਲਾਏ ਹਨ। ਗੁਰਪ੍ਰੀਤ ਨੇ ਦੱਸਿਆ ਕਿ ਹੋਟਲ ਵਿੱਚ ਕੰਮ ਕਰਨ ਵਾਲੇ ਭਰਾ ਦਾ ਵਿਆਹ 11 ਮਹੀਨੇ ਪਹਿਲਾਂ ਗੋਪਾਲ ਨਗਰ ਵਿੱਚ ਹੋਇਆ ਸੀ।
Also Read: Bigg Boss 15 ‘ਚ ਨਵਾਂ ਵਿਵਾਦ, ਵਿਸ਼ਾਲ ਨੇ ਸ਼ਮਿਤਾ ਸ਼ੈੱਟੀ ਨੂੰ ਕਿਹਾ ਦਿੱਤਾ ‘ਮਾਲ’
ਦੋ ਮਹੀਨੇ ਬਾਅਦ ਹੀ ਉਸ ਦੀ ਭਾਬੀ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਹ ਭਰਾ ਨੂੰ ਕਹਿਣ ਲੱਗੀ ਕਿ ਭੈਣ ਨੂੰ ਨਾ ਮਿਲੇ, ਰਿਸ਼ਤੇਦਾਰ ਘਰ ਨਾ ਆਉਣ। ਉਹ ਹਰ ਸਮੇਂ ਤਾਅਨੇ ਮਾਰਦੀ ਰਹਿੰਦੀ। ਭਰਜਾਈ ਗਰਭਵਤੀ ਸੀ ਪਰ ਸੋਮਵਾਰ ਨੂੰ ਝਗੜੇ ਤੋਂ ਬਾਅਦ ਉਹ ਆਪਣੇ ਪੇਕੇ ਘਰ ਚਲੀ ਗਈ। ਇੰਨਾ ਹੀ ਨਹੀਂ ਸੱਸ ਭਰਾ ਨੂੰ ਧਮਕੀਆਂ ਵੀ ਦਿੰਦੀ ਸੀ। ਉਸ ‘ਤੇ ਕਾਫੀ ਤਸ਼ੱਦਦ ਕੀਤਾ ਗਿਆ, ਜਿਸ ਕਾਰਨ ਭਰਾ ਨੇ ਆਪਣੀ ਪਤਨੀ ਅਤੇ ਸੱਸ ਤੋਂ ਤੰਗ ਆ ਕੇ ਆਪਣੀ ਜਾਨ ਦੇ ਦਿੱਤੀ।
Also Read: ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਦੀ ਫਟਕਾਰ, ‘ਹਾਲਾਤ ਵਿਗੜਨ ਤੋਂ ਪਹਿਲਾਂ ਕਿਉਂ ਨਹੀਂ ਐਕਸ਼ਨ ਲੈਂਦੀਆਂ ਸਰਕਾਰਾਂ’

