ਅਲਰਟ ‘ਤੇ ਅੰਮ੍ਰਿਤਸਰ ਪੁਲਿਸ, ਕੀਤੀ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ:- ਪੁਲਿਸ ਕਮਿਸ਼ਨਰ ਅੰਮ੍ਰਿਤਸਰ (Commissioner of Police Amritsar) ਦੀਆ ਹਿਦਾਇਤਾਂ ਉੱਤੇ ਅੰਮ੍ਰਿਤਸਰ ਪੁਲਿਸ (Amritsar Police) ਦੇ ਏਸੀਪੀ (ACP) ਸੰਜੀਵ ਕੁਮਾਰ ਵਲੋਂ ਆਪਣੀ ਪੁਲਿਸ ਟੀਮ (Police…

ਅੰਮ੍ਰਿਤਸਰ:- ਪੁਲਿਸ ਕਮਿਸ਼ਨਰ ਅੰਮ੍ਰਿਤਸਰ (Commissioner of Police Amritsar) ਦੀਆ ਹਿਦਾਇਤਾਂ ਉੱਤੇ ਅੰਮ੍ਰਿਤਸਰ ਪੁਲਿਸ (Amritsar Police) ਦੇ ਏਸੀਪੀ (ACP) ਸੰਜੀਵ ਕੁਮਾਰ ਵਲੋਂ ਆਪਣੀ ਪੁਲਿਸ ਟੀਮ (Police Team) ਦੇ ਨਾਲ ਮਿਲ ਕੇ ਅੰਮ੍ਰਿਤਸਰ ਦੇ ਅੰਤਰਰਾਜੀ ਬੱਸ ਸਟੈਂਡ (Bus Stand) ਦੀ ਅਚਨਚੇਤ ਚੈਕਿੰਗ ਕੀਤੀ ਗਈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸ ਦੌਰਾਨ ਪੁਲਿਸ ਵਲੋਂ ਪੂਰੀ ਮੁਸ਼ਤੈਦੀ ਦਿਖਾਈ ਗਈ ਤੇ ਕਿਸੇ ਵੀ ਤਰਾ ਦੇ ਲਾਵਾਰਿਸ ਸਮਾਨ ਸੰਬਧੀ ਪੁਲਿਸ ਨੂੰ ਇਤਲਾਹ ਦੇਣ ਬਾਰੇ ਜਨਤਾ ਨੂੰ ਜਾਗਰੂਕ ਕੀਤਾ ਗਿਆ।

Also Read: ਅੰਧਵਿਸ਼ਵਾਸ ਦੀ ਹੱਦ! ਅਮਰ ਕਰਨ ਲਈ ਜ਼ਿੰਦਾ ਹੀ ਦਫਨਾ ਦਿੱਤਾ ਪਤੀ

ਇਸ ਸੰਬਧੀ ਗੱਲਬਾਤ ਕਰਦਿਆਂ ਏਸੀਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਾਣਯੋਗ ਕਮਿਸ਼ਨਰ ਅੰਮ੍ਰਿਤਸਰ ਦੇ ਆਦੇਸ਼ਾਂ ਅਨੁਸਾਰ ਅਸੀਂ ਅੱਜ ਅੰਮ੍ਰਿਤਸਰ ਦੇ ਭੀੜ ਭਰੇ ਇਲਾਕੇ ਬੱਸ ਸਟੈਂਡ ਵਿਚ ਅਚਾਨਕ ਚੈਕਿੰਗ ਕਰ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਰਹਿਣ ਦੇ ਟਿੱਪਸ ਦਿੱਤੇ ਹਨ ਤਾਂ ਜੋ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਉਨ੍ਹਾਂ ਨੂੰ ਹਿਦਾਇਤ ਵੀ ਕੀਤੀ ਗਈ ਹੈ ਕਿ ਕਿਸੇ ਵੀ ਤਰਾਂ ਦੇ ਲਾਵਾਰਿਸ ਪਏ ਸਮਾਨ ਨੂੰ ਨਾ ਛੇੜਣ ਅਤੇ ਇਸ ਸੰਬਧੀ ਪੁਲਿਸ ਨੂੰ ਇਤਲਾਹ ਦੇਣ ਤਾਂ ਜੋ ਮੌਕਾ ਰਹਿੰਦਿਆਂ ਪੁਲਿਸ ਪ੍ਰਸ਼ਾਸ਼ਨ ਬਣਦੀ ਕਾਰਵਾਈ ਅਮਲ ਵਿਚ ਲਿਆ ਸਕੇ।

Also Read: ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖਬਰ, ਵਿਦਿਆਰਥੀਆਂ ਤੇ ਵਰਕਰਾਂ ਲਈ ਜਲਦ ਖੁੱਲ੍ਹਣਗੇ ਦਰਵਾਜ਼ੇ

Leave a Reply

Your email address will not be published. Required fields are marked *