ਮੁੱਖ ਮੰਤਰੀ ਚੰਨੀ ਨੇ ਆਟੋ ਚਾਲਕਾਂ ਨਾਲ ਲਈ ਚਾਹ ਦੀ ਚੁਸਕੀ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਨੇ ਰੈਲੀ ਤੋਂ ਪਹਿਲਾਂ ਆਟੋ ਚਾਲਕਾਂ (Auto Driver) ਨਾਲ ਚਾਹ ਪੀਤੀ ਅਤੇ…

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਨੇ ਰੈਲੀ ਤੋਂ ਪਹਿਲਾਂ ਆਟੋ ਚਾਲਕਾਂ (Auto Driver) ਨਾਲ ਚਾਹ ਪੀਤੀ ਅਤੇ ਉਨ੍ਹਾਂ ਨੂੰ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਆਟੋ ਯੂਨੀਅਨ (Auto Union) ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਸਮੱਸਿਆਵਾਂ (main problems) ਪੁਲੀਸ (Police) ਤੋਂ ਹੁੰਦੀਆਂ ਹਨ ਜੋ ਉਨ੍ਹਾਂ ਦੇ ਵੱਡੇ-ਵੱਡੇ ਚਲਾਨ ਕੱਟਦੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਲਈ ਯੈਲੋ ਲਾਈਨ (Yellow line) ਬਣਾਈ ਜਾਵੇ ਤਾਂ ਜੋ ਉਹ ਬਿਨਾਂ ਕਿਸੇ ਮੁਸ਼ਕਿਲ ਆਸਾਨੀ ਨਾਲ ਆਟੋ (Easily Drive Auto) ਚਲਾ ਸਕਣ। ਜਿਸ ਨੂੰ ਲੈ ਕੇ ਚਰਨਜੀਤ ਚੰਨੀ (Charanjit Channi) ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਆਟੋ ਚਾਲਕਾਂ (Auto drivers) ਨੂੰ ਹੁਣ ਕੋਈ ਤੰਗ ਨਹੀਂ ਕਰੇਗਾ।

ਇਸ ਤੋਂ ਇਲਾਵਾ ਇਕ ਵਿਸ਼ੇਸ਼ ਸਟਿੱਕਰ ਵੀ ਉਨ੍ਹਾਂ ਨੂੰ ਜਾਰੀ ਕੀਤਾ ਜਾਵੇਗਾ। ਜਿਨ੍ਹਾਂ ਦੇ ਵੱਡੇ-ਵੱਡੇ ਚਲਾਨ ਕੀਤੇ ਗਏ ਹਨ ਜਾਂ ਆਟੋ ਜ਼ਬਤ ਕੀਤੇ ਗਏ ਹਨ। ਉਨ੍ਹਾਂ ਨੂੰ ਇੱਕ ਰੁਪਿਆ ਦੇ ਕੇ ਉਹ ਆਪਣਾ ਆਟੋ ਛੁੜਵਾ ਸਕਣਗੇ। ਓਧਰ ਦੂਜੇ ਪਾਸੇ ਆਟੋ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਸਤੀਸ਼ ਕੁਮਾਰ ਵੀ ਮੁੱਖ ਮੰਤਰੀ ਚੰਨੀ ਦੇ ਐਲਾਨਾਂ ਤੋਂ ਖੁਸ਼ ਨਜ਼ਰ ਆਏ।

ਉਨ੍ਹਾਂ ਨੇ ਕਿਹਾ ਸਾਡੀਆਂ ਜਿੰਨੀਆਂ ਸਮੱਸਿਆਵਾਂ ਸਨ, ਸਾਰੀਆਂ ਮੁੱਖ ਮੰਤਰੀ ਚੰਨੀ ਨੇ ਹੱਲ ਕਰ ਦਿੱਤੀਆਂ ਹਨ। ਦੱਸ ਦਈਏ ਕਿ ਅੱਜ ਅਰਵਿੰਦ ਕੇਜਰੀਵਾਲ ਦੀ ਆਟੋ ਚਾਲਕ ਯੂਨੀਅਨ ਨਾਲ ਮੁਲਾਕਾਤ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਟੋ ਯੂਨੀਅਨਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। 

Leave a Reply

Your email address will not be published. Required fields are marked *