ਬੈਂਸ ਜਬਰ-ਜਨਾਹ ਮਾਮਲਾ : CM ਚੰਨੀ ਦੀ ਰੈਲੀ ‘ਚ ਪਹੁੰਚੀ ਪੀੜਤਾ, ਸਰਕਾਰ ‘ਤੇ ਲਾਏ ਵੱਡੇ ਇਲਜ਼ਾਮ

ਲੁਧਿਆਣਾ : ਸਿਮਰਜੀਤ ਬੈਂਸ (Simarjit Bains) ਤੇ ਕਥਿਤ ਸਰੀਰਕ ਸੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਅੱਜ ਮੁੱਖ ਮੰਤਰੀ ਚੰਨੀ (CM Channi)  ਲੁਧਿਆਣਾ ‘ਚ ਹੋਣ ਜਾ…

ਲੁਧਿਆਣਾ : ਸਿਮਰਜੀਤ ਬੈਂਸ (Simarjit Bains) ਤੇ ਕਥਿਤ ਸਰੀਰਕ ਸੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਮਹਿਲਾ ਅੱਜ ਮੁੱਖ ਮੰਤਰੀ ਚੰਨੀ (CM Channi)  ਲੁਧਿਆਣਾ ‘ਚ ਹੋਣ ਜਾ ਰਹੀ ਰੈਲੀ ਚ ਇਨਸਾਫ ਦੀ ਮੰਗ ਕਰਨ ਲਈ ਪਹੁੰਚੀ । ਹਾਲਾਂਕਿ ਪੁਲਿਸ ਨੇ ਉਸ ਨੂੰ ਬਾਹਰ ਹੀ ਰੋਕ ਲਿਆ ਪੀੜਤਾ ਨੇ ਕਿਹਾ ਕਿ ਕਾਂਗਰਸ ਲੁਧਿਆਣਾ ਦੇ ਲੀਡਰਸ਼ਿਪ ਬੈਂਸ ਨੂੰ ਸ਼ਹਿ ਦੇ ਰਹੀ ਹੈ। ਜਿਸ ਕਰਕੇ ਪੁਲਿਸ ਨੇ ਹਾਲੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਿਸ ਕਰਕੇ ਉਹ ਮੁੱਖ ਮੰਤਰੀ ਚੰਨੀ ਨੂੰ ਲੀਡਰਸ਼ਿਪ ਇਹ ਅਸਲੀਅਤ ਬਾਰੇ ਦੱਸਣ ਲਈ ਇੱਥੇ ਪਹੁੰਚੀ ਹੈ ਉਨ੍ਹਾਂ ਕਿਹਾ ਉਸ ਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਕਿ ਉਸ ਨੂੰ ਅਦਾਲਤ ਤੋਂ ਇਨਸਾਫ ਮਿਲੇਗਾ ।
 
 
ਹਾਲਾਂਕਿ ਸਿਮਰਜੀਤ ਬੈਂਸ (Simarjit Bains) ਦੇ ਖ਼ਿਲਾਫ਼ ਨਾਨ ਬੇਲਏਬਲ ਵਾਰੰਟ (Non Bailable Warrant) ਬੀਤੇ ਦਿਨੀਂ ਅਦਾਲਤ ਵੱਲੋਂ ਕੀਤੇ ਜਾਰੀ ਗਏ ਸਨ  ਜਿਸ ਨੂੰ ਲੈ ਕੇ ਪੀੜਤਾ ਨੇ ਕਿਹਾ ਕਿ ਹਾਲੇ ਤੱਕ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਦੋਂ ਕਿ ਉਸ ਨੂੰ ਲਗਾਤਾਰ ਹਾਲੇ ਤੱਕ ਧਮਕੀਆਂ ਵੀ ਮਿਲ ਰਹੀਆਂ ਨੇ ਪੀੜਤਾ ਨੇ ਕਿਹਾ ਕਿ ਉਹ ਅੱਜ ਇਨ੍ਹਾਂ ਦੀ ਅਸਲੀਅਤ ਮੁੱਖ ਮੰਤਰੀ ਨੂੰ ਜਾਣੂ ਕਰਵਾਉਣ ਲਈ ਇੱਥੇ ਪਹੁੰਚੀ ਹੈ ।ਉਨ੍ਹਾਂ ਕਿਹਾ ਕਿ ਉਸਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਕਿ ਉਸ ਨੂੰ ਇਨਸਾਫ ਮਿਲੇਗਾ ਕਿਉਂਕਿ ਬੈਂਸ ਦੇ ਖ਼ਿਲਾਫ਼ ਵਾਰੰਟ ਜਾਰੀ ਹੋ ਚੁੱਕੇ ਹਨ ।

Leave a Reply

Your email address will not be published. Required fields are marked *