ਚੰਡੀਗੜ੍ਹ : ਅੱਜ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸ ਦਈਏ ਕਿ ਸੰਗੀਤ ਜਗਤ ਵਿਚ ਲੰਬੀ ਹੇਕ ਲਾਉਣ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ (Gurmeet Bawa) ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਉਮਰ ਕਰੀਬ 77 ਸਾਲ ਸੀ ਅਤੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ।
Also Read : ਕੈਪਟਨ ਅਮਰਿੰਦਰ ਸਿੰਘ ਨੇ ਇਸ ਹਲਕੇ ਤੋਂ ਚੋਣ ਲੜਣ ਦਾ ਕੀਤਾ ਐਲਾਨ
ਪੰਜਾਬੀ ਲੋਕ ਗਾਇਕੀ ‘ਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਨੇ ਆਪਣੇ ਨਾਮ ਕੀਤਾ ਸੀ। ਗੁਰਮੀਤ ਬਾਵਾ ਨੂੰ ਕਈ ਰਾਸ਼ਟਰੀ ਅਤੇ ਕੌਮਾਂਤਰੀ ਮਾਣ-ਸਨਮਾਨ ਮਿਲ ਚੁੱਕੇ ਸਨ। ਗੁਰਮੀਤ ਬਾਵਾ ਦੇ ਦਿਹਾਂਤ ਨਾਲ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਆਮ ਜਨਤਾ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।



