ਚੰਡੀਗੜ੍ਹ : ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਖ ਸ਼ਰਧਾਲੂਆਂ ਦੇ ਮਨ ‘ਚ ਖੁਸੀ ਦੀ ਲਹਿਰ ਦੌੜ ਗਈ ਹੈ।ਜਿਥੇ ਸਾਰੇ ਲੋਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਮਣਾਉਣ ਲਈ ਪਾਕਿਸਤਾਨ ਜਾ ਰਹੇ ਹਨ।ਉਥੇ ਹੀ ਹੁਣ ਸਿਆਸੀ ਪਾਰਟੀਆਂ ਵੀ ਕਰਤਾਰਪੁਰ ਜਾਣ ਲਈ ਤਿਆਰ ਹਨ। ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਸੀਐਮ ਚੰਨੀ ਨੇ ਐਲਾਨ ਕੀਤਾ ਸੀ ਕੀ ਉਨ੍ਹਾਂ ਦੀ ਸਮੁੱਚੀ ਕੈਬਨਿਟ 18 ਨਵੰਬਰ ਨੂੰ ਕਰਤਾਰਪੁਰ ਗੁਰਦੁਆਰਾ ‘ਚ ਮੱਥਾ ਟੇਕਣ ਜਾਵੇਗੀ। ਜ਼ਿੱਕਰਯੋਗ ਹੈ ਕੀ ਹੁਣ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸਮੁੱਚੀ ਲੀਡਰਸ਼ਿਪ 19 ਨਵੰਬਰ ਨੂੰ ਭਗਵੰਤ ਮਾਨ ਦੀ ਅਗੁਵਾਈ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਵੇਗੀ।
Also Read : ਗੁਰਦੁਆਰਾ ਸ਼੍ਰੀ ਕਰਤਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤਿਆ ਪਹਿਲਾ ਜੱਥਾ
ਦੱਸਣਯੋਗ ਹੈ ਕਿ ਲਾਂਘਾ ਖੁੱਲ੍ਹਣ ਤੋਂ ਬਾਅਦ ਅੱਜ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਪਾਕਿਸਤਾਨ ਤੋਂ ਵਾਪਸ ਪਰਤ ਆਇਆ ਹੈ।ਜੋ ਕਿ ਦੁਪਹਿਰ ਕਰੀਬ 3 ਵਜੇ ਪਾਕਿਸਤਾਨ ਤੋਂ ਗੁਰਦਵਾਰਾ ਕਰਤਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਭਾਰਤ ਆਏ। ਦਿੱਲੀ ਤੋਂ ਆਏ ਇਹਨਾਂ ਸ਼ਰਧਾਲੂਆਂ ਨੇ ਕਿਹਾ ਕਿ ਅਸੀ ਬਹੁਤ ਭਾਗਾਂ ਵਾਲੇ ਹਾਂ ਕਿ ਗੁਰੂ ਨਾਨਕ ਦੇਵ ਜੀ ਅਸਥਾਨ ਦੇ ਦਰਸ਼ਨ ਕਰ ਪਾਏ ਉਨ੍ਹਾਂ ਭਾਰਤ ਅਤੇ ਪਕਿਸਤਾਨ ਸਰਕਾਰ ਦਾ ਵਧੀਆ ਪ੍ਰਬੰਧਾਂ ਨੂੰ ਲੈਕੇ ਧੰਨਵਾਦ ਕੀਤਾ।
Also Read : ਬਿਕਰਮ ਮਜੀਠੀਆ ਦਾ ਪੰਜਾਬ ਸਰਕਾਰ ਨੂੰ ਚੈਲੰਜ, ਕਿਹਾ-‘ਸਾਬਿਤ ਕਰੋ ਨਹੀਂ ਤਾਂ ਦਿਓ ਅਸਤੀਫਾ’
ਉਨ੍ਹਾਂ ਕਿਹਾ ਕਿ ਪਾਕਿਸਤਾਨ ਪਹੁੰਚਦੇ ਹੀ ਪਕਿਸਤਾਨ ਸਰਕਾਰ ਦੇ ਅਧਿਕਾਰੀਆਂ ਅਤੇ ਪਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾਕੇ ਅਤੇ ਫੁਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਓਹਨਾ ਕਿਹਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਵੀ ਲੰਗਰ ਸਮੇਤ ਸਾਰੇ ਪ੍ਰਬੰਧ ਪੁਖਤਾ ਕੀਤੇ ਗਏ ਹਨ ਅਤੇ ਉਹ ਦੁਬਾਰਾ ਵੀ ਜਾ ਕੇ ਆਉਣਗੇ।



