ਗੁਰਦੁਆਰਾ ਸ਼੍ਰੀ ਕਰਤਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤਿਆ ਪਹਿਲਾ ਜੱਥਾ

ਅੰਮ੍ਰਿਤਸਰ : ਡੇਰਾ ਬਾਬਾ ਨਾਨਕ ਸ਼੍ਰੀ ਕਰਤਾਰਪੁਰ ਕੋਰੀਡੋਰ ਤੋਂ ਕੁਝ ਸ਼ਰਧਾਲੂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਗਏ ਸਨ। ਜੋ ਕਿ ਦੁਪਹਿਰ ਕਰੀਬ 3 ਵਜੇ ਪਾਕਿਸਤਾਨ ਤੋਂ…

ਅੰਮ੍ਰਿਤਸਰ : ਡੇਰਾ ਬਾਬਾ ਨਾਨਕ ਸ਼੍ਰੀ ਕਰਤਾਰਪੁਰ ਕੋਰੀਡੋਰ ਤੋਂ ਕੁਝ ਸ਼ਰਧਾਲੂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਗਏ ਸਨ। ਜੋ ਕਿ ਦੁਪਹਿਰ ਕਰੀਬ 3 ਵਜੇ ਪਾਕਿਸਤਾਨ ਤੋਂ ਗੁਰਦਵਾਰਾ ਕਰਤਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਿਸ ਭਾਰਤ ਆਏ। ਦਿੱਲੀ ਤੋਂ ਆਏ ਇਹਨਾਂ ਸ਼ਰਧਾਲੂਆਂ ਨੇ ਕਿਹਾ ਕਿ ਅਸੀ ਬਹੁਤ ਭਾਗਾਂ ਵਾਲੇ ਹਾਂ ਕਿ ਗੁਰੂ ਨਾਨਕ ਦੇਵ ਜੀ ਅਸਥਾਨ ਦੇ ਦਰਸ਼ਨ ਕਰ ਪਾਏ ਉਨ੍ਹਾਂ ਭਾਰਤ ਅਤੇ ਪਕਿਸਤਾਨ ਸਰਕਾਰ ਦਾ ਵਧੀਆ ਪ੍ਰਬੰਧਾਂ ਨੂੰ ਲੈਕੇ ਧੰਨਵਾਦ ਕੀਤਾ।

Also Read : ਬਿਕਰਮ ਮਜੀਠੀਆ ਦਾ ਪੰਜਾਬ ਸਰਕਾਰ ਨੂੰ ਚੈਲੰਜ, ਕਿਹਾ-‘ਸਾਬਿਤ ਕਰੋ ਨਹੀਂ ਤਾਂ ਦਿਓ ਅਸਤੀਫਾ’

ਉਨ੍ਹਾਂ  ਕਿਹਾ ਕਿ ਪਾਕਿਸਤਾਨ ਪਹੁੰਚਦੇ ਹੀ ਪਕਿਸਤਾਨ ਸਰਕਾਰ ਦੇ ਅਧਿਕਾਰੀਆਂ ਅਤੇ ਪਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾਕੇ ਅਤੇ ਫੁਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਓਹਨਾ ਕਿਹਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਵੀ ਲੰਗਰ ਸਮੇਤ ਸਾਰੇ ਪ੍ਰਬੰਧ ਪੁਖਤਾ ਕੀਤੇ ਗਏ ਹਨ ਅਤੇ ਉਹ ਦੁਬਾਰਾ ਵੀ ਜਾ ਕੇ ਆਉਣਗੇ। 

Leave a Reply

Your email address will not be published. Required fields are marked *