ਮੁਸ਼ਕਲ ‘ਚ ਫਸੇ ਹਾਰਦਿਕ ਪੰਡਯਾ, ਕਸਟਮ ਵਿਭਾਗ ਨੇ ਕੀਤੀ ਵੱਡੀ ਕਾਰਵਾਈ

ਮੁੰਬਈ: ਯੂ.ਏ.ਈ. ਵਿਚ ਹੋਏ ਆਈ.ਸੀ.ਸੀ. ਟੀ-20 ਵਰਲਡ ਕੱਪ ਵਿਚ ਹਿੱਸਾ ਲੈਣ ਦੇ ਬਾਅਦ ਐਤਵਾਰ ਰਾਤ ਨੂੰ ਭਾਰਤ ਪਰਤੇ ਕ੍ਰਿਕਟਰ ਹਾਰਦਿਕ ਪੰਡਯਾ ’ਤੇ ਕਸਟਮ ਵਿਭਾਗ ਨੇ…

ਮੁੰਬਈ: ਯੂ.ਏ.ਈ. ਵਿਚ ਹੋਏ ਆਈ.ਸੀ.ਸੀ. ਟੀ-20 ਵਰਲਡ ਕੱਪ ਵਿਚ ਹਿੱਸਾ ਲੈਣ ਦੇ ਬਾਅਦ ਐਤਵਾਰ ਰਾਤ ਨੂੰ ਭਾਰਤ ਪਰਤੇ ਕ੍ਰਿਕਟਰ ਹਾਰਦਿਕ ਪੰਡਯਾ ’ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਮੁੰਬਈ ਹਵਾਈਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਪੰਡਯਾ ਕੋਲੋਂ 2 ਮਹਿੰਗੀਆਂ ਘੜੀਆਂ ਮਿਲੀਆਂ ਹਨ। ਜਦੋਂ ਅਧਿਕਾਰੀਆਂ ਨੇ ਪੰਡਯਾ ਤੋਂ ਘੜੀਆਂ ਦੇ ਬਾਰੇ ਵਿਚ ਪੁੱਛਿਆ ਤਾਂ ਉਹ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। 

Also Read: 9 ਸਾਲਾ ਬੱਚੇ ਨਾਲ ਬਦਫੈਲੀ, ਜਲੰਧਰ ਪੁਲਿਸ ਨੇ ਮਾਮਲਾ ਕੀਤਾ ਦਰਜ

ਅਧਿਕਾਰੀਆਂ ਦਾ ਕਹਿਣਾ ਹੈ ਕਿ ਕ੍ਰਿਕਟਰ ਪੰਡਯਾ ਘੜੀਆਂ ਦਾ ਬਿੱਲ ਵੀ ਨਹੀਂ ਦਿਖਾ ਸਕੇ ਅਤੇ ਉਨ੍ਹਾਂ ਨੇ ਘੜੀਆਂ ਨੂੰ ਡਿਕਲੇਅਰ ਵੀ ਨਹੀਂ ਕੀਤਾ ਸੀ, ਜਿਸ ਤੋਂ ਬਾਅਦ ਵਿਭਾਗ ਨੇ ਦੋਵੇਂ ਘੜੀਆਂ ਜ਼ਬਤ ਕਰ ਲਈਆਂ। ਦੋਵਾਂ ਘੜੀਆਂ ਦੀ ਕੀਮਤ ਲੱਗਭਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।

Also Read: Punjab ‘ਚ 6 IAS ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ

ਦੱਸ ਦੇਈਏ ਕਿ ਪਿਛਲੇ ਸਾਲ ਹਾਰਦਿਕ ਦੇ ਵੱਡੇ ਭਰਾ ਕਰੁਣਾਲ ਪੰਡਯਾ ਕੋਲੋਂ ਵੀ ਲਗਜ਼ਰੀ ਘੜੀਆਂ ਮਿਲੀਆਂ ਸਨ। ਉਨ੍ਹਾਂ ਨੇ ਵੀ ਲੱਖਾਂ ਰੁਪਏ ਦੀਆਂ ਘੜੀਆਂ ਦੀ ਜਾਣਕਾਰੀ ਕਸਟਮ ਵਿਭਾਗ ਨਾਲ ਸਾਂਝੀ ਨਹੀਂ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਜ਼ਬਤ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਉਦੋਂ ਡਾਇਰੈਕਟੋਰੇਟ ਆਫ ਰੈਵੀਨਿਊ ਇੰਟੈਲੀਜੈਂਸੀ ਦੇ ਅਧਿਕਾਰੀਆਂ ਨੇ ਕਰੁਣਾਲ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈਅੱਡੇ ’ਤੇ ਰੋਕਿਆ ਸੀ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ।

Also Read: ਪੰਜਾਬ ‘ਚ ਹੁਣ ਤੱਕ ਪਰਾਲੀ ਸਾੜਨ ਦੇ 67,000 ਮਾਮਲੇ ਦਰਜ, ਹੋਇਆ 2.46 ਕਰੋੜ ਦਾ ਜੁਰਮਾਨਾ

Leave a Reply

Your email address will not be published. Required fields are marked *