ਜਲੰਧਰ- ਜ਼ਿਲ੍ਹੇ ਦੇ ਬਸਤੀ ਨੌਂ ਵਿਖੇ ਮਾਹੌਲ ਉਦੋਂ ਗਰਮਾ ਗਿਆ ਜਦੋਂ ਕਿ 9 ਸਾਲ ਦੇ ਬੱਚੇ ਨਾਲ ਬਦਫੈਲੀ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦਿੰਦੇ ਹੋਏ ਇਕ ਰਾਹਗੀਰ ਮੋਹਿਤ ਮੌਲਾ ਨੇ ਦੱਸਿਆ ਕਿ ਉਹ ਰਾਤ ਨੂੰ ਇੱਥੋਂ ਲੰਘ ਰਿਹਾ ਸੀ ਤਾਂ ਇਕ ਫੈਕਟਰੀ ਦਾ ਮਾਲਕ ਅਤੇ ਦੋ ਹੋਰ ਵਿਅਕਤੀ ਇਸ ਬੱਚੇ ਦੇ ਨਾਲ ਖੜ੍ਹੇ ਹੋਏ ਸਨ ਅਤੇ ਬੱਚੇ ਦੀ ਹਾਲਤ ਕਾਫੀ ਖਰਾਬ ਸੀ। ਜਦੋਂ ਉਸ ਨੇ ਉਨ੍ਹਾਂ ਕੋਲੋਂ ਬੱਚੇ ਦੀ ਇਸ ਹਾਲਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਨਹੀਂ ਬਸ ਬੱਚੇ ਦੇ ਸੱਟ ਲੱਗੀ ਹੈ। ਜਿਸ ਤੋਂ ਬਾਅਦ ਉਹ ਅੱਗੇ ਚਲਾ ਗਿਆ, ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਬੱਚੇ ਦੇ ਨਾਲ ਬਦਫੈਲੀ ਕੀਤੀ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।
Also Read: Punjab ‘ਚ 6 IAS ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ
ਮੋਹਿਤ ਮੌਲਾ ਨੇ ਅੱਗੇ ਦੱਸਿਆ ਕਿ ਇਸ ਫੈਕਟਰੀ ਦੇ ਮਾਲਿਕ ਨੇ ਇਕ 9 ਸਾਲ ਦੇ ਬੱਚੇ ਦੇ ਨਾਲ ਬਦਫੈਲੀ ਕਰਨ ਤੋਂ ਬਾਅਦ ਇਸ ਦੇ ਪਿਤਾ ਅਤੇ ਉਸ ਨੂੰ ਗਾਇਬ ਕਰ ਦਿੱਤਾ ਹੈ। ਉੱਥੇ ਹੀ ਬੱਚੇ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਨੂੰ ਜਾਣਕਾਰੀ ਮਿਲੀ ਸੀ ਕਿ ਉਸ ਦੇ ਭਤੀਜੇ ਦੇ ਨਾਲ ਅਜਿਹਾ ਹੋਇਆ ਹੈ ਤਾਂ ਉਸ ਵੱਲੋਂ ਆਪਣੇ ਭਰਾ ਨੂੰ ਫੋਨ ਕੀਤਾ ਗਿਆ ਜਿਸ ਤੋਂ ਬਾਅਦ ਉਸ ਇਹ ਪਤਾ ਲੱਗਿਆ ਕਿ ਉਹ ਹਸਪਤਾਲ ‘ਚ ਹਨ, ਕਿਉਂਕਿ ਬੱਚੇ ਦੀ ਹਾਲਤ ਕਾਫੀ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ।
Also Read: ਪੰਜਾਬ ‘ਚ ਹੁਣ ਤੱਕ ਪਰਾਲੀ ਸਾੜਨ ਦੇ 67,000 ਮਾਮਲੇ ਦਰਜ, ਹੋਇਆ 2.46 ਕਰੋੜ ਦਾ ਜੁਰਮਾਨਾ
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਹਿਤ ਮੌਲਾ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਅਤੇ ਉਨ੍ਹਾਂ ਨੇ ਇੱਥੇ ਆ ਕੇ ਜਾਂਚ ਪੜਤਾਲ ਕੀਤੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ।
Also Read: 2000 ਦੇ ਲੈਣ-ਦੇਣ ਨੂੰ ਲੈ ਕੇ ਚੰਡੀਗੜ੍ਹ ਦੇ 32 ਸੈਕਟਰ ‘ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

