ਵੱਡੀ ਖ਼ਬਰ: GNDU ਵੱਲੋਂ ਸਾਲਾਨਾ ਤੇ ਸਮੈਸਟਰ (ਥਿਊਰੀ) ਪ੍ਰੀਖਿਆਵਾਂ ਦੇ ਕੇਂਦਰ ਤਬਦੀਲ

ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਵਿਚੋਂ ਮਿਤੀ 31 ਮਈ 2023 ਤੋਂ ਅੰਤ ਤੱਕ ਹੋਣ ਵਾਲੀਆਂ ਸਾਰੀਆਂ ਸਾਲਾਨਾ ਤੇ ਸਮੈਸਟਰ (ਥਿਊਰੀ)…

ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਵਿਚੋਂ ਮਿਤੀ 31 ਮਈ 2023 ਤੋਂ ਅੰਤ ਤੱਕ ਹੋਣ ਵਾਲੀਆਂ ਸਾਰੀਆਂ ਸਾਲਾਨਾ ਤੇ ਸਮੈਸਟਰ (ਥਿਊਰੀ) ਪ੍ਰੀਖਿਆਵਾਂ ਦੇ ਕੇਂਦਰ ਬਦਲ ਦਿੱਤੇ ਗਏ ਹਨ। ਹੁਣ ਇਹ ਪ੍ਰੀਖਿਆਵਾਂ ਦਰਸਾਈਆਂ ਸੰਸਥਾਵਾਂ ’ਚ ਪਹਿਲਾਂ ਤੈਅ ਮਿਤੀਆਂ ਅਤੇ ਸਮੇਂ ਅਨੁਸਾਰ ਕਰਵਾਈਆਂ ਜਾਣਗੀਆਂ।

ਪ੍ਰੀਖਿਆਵਾਂ ਦੇ ਕੇਂਦਰਾਂ ਵਿੱਚ ਤਬਦੀਲੀ

 ਇੰਚਾਰਜ ਪ੍ਰੀਖਿਆਵਾਂ ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 1, 2 , 9, 71,78 ਤੇ ਚੌਗਾਵਾਂ-1 ਦੀਆਂ ਪ੍ਰੀਖਿਆਵਾਂ ਮਹਾਰਾਜਾ ਰਣਜੀਤ ਸਿੰਘ ਭਵਨ ਬਿਲਡਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 24 ਤੇ 28 ਦੀਆਂ ਪ੍ਰੀਖਿਆਵਾਂ ਸਰੂਪ ਰਾਣੀ ਸਰਕਾਰੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ, ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 11, 13 ,14,15 ਤੇ ਚਵਿੰਡਾ ਦੇਵੀ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ, ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 6, 8 ਤੇ 17 ਦੀਆਂ ਪ੍ਰੀਖਿਆਵਾਂ ਲੈਕਚਰ ਥੀਏਟਰ ਬਿਲਡਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪ੍ਰੀਖਿਆ ਕੇਂਦਰ ਨੰਬਰ ਅੰਮ੍ਰਿਤਸਰ 23, 74, 76, 79, 98 ਤੇ ਸਤਲਾਨੀ ਸਾਹਿਬ ਦੀਆਂ ਪ੍ਰੀਖਿਆਵਾਂ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਬਿਲਡਿੰਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪ੍ਰੀਖਿਆ ਕੇਂਦਰ ਨੰਬਰ ਮਹਿਤਾ ਚੌਕ-1, ਰਈਆ-1, ਮੱਤੇਵਾਲ, ਜੰਡਿਆਲਾ ਗੁਰੂ-1, 2 ਤੇ ਢਿੱਲਵਾਂ-1 ਦੀਆਂ ਪ੍ਰੀਖਿਆਵਾਂ ਸਠਿਆਲਾ-1, ਸ਼੍ਰੀ ਗੁਰੂ ਤੇਗ ਬਹਾਦੁਰ ਕਾਲਜ, ਸਠਿਆਲਾ ਵਿਖੇ ਹੋਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰ ਨੰਬਰ ਪੰਧੇਰ ਤੇ ਫਤਿਹਗੜ੍ਹ ਚੂੜੀਆ-1 ਦੀਆਂ ਪ੍ਰੀਖਿਆਵਾਂ ਸਰਕਾਰੀ ਕਾਲਜ, ਅਜਨਾਲਾ, ਪ੍ਰੀਖਿਆ ਕੇਂਦਰ ਨੰਬਰ ਬਟਾਲਾ 1, 2, 4, 9,11,12,15, ਕਾਦੀਆਂ-1, ਧਾਰੀਵਾਲ-1,2 , ਗੁਰਦਾਸਪੁਰ 1,10 ਤੇ 15 ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ, ਗੁਰਦਾਸਪੁਰ, ਪ੍ਰੀਖਿਆ ਕੇਂਦਰ ਨੰਬਰ ਦੀਨਾਨਗਰ 1, 2 , 4, 5 ਤੇ ਬਹਾਦੁਰਪੁਰ ਦੀਆਂ ਪ੍ਰੀਖਿਆਵਾਂ ਗੁਰ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ, ਵਾਇਆ ਤਾਰਾਗੜ੍ਹ, ਪ੍ਰੀਖਿਆ ਕੇਂਦਰ ਨੰਬਰ ਪਠਾਨਕੋਟ 1, 2 , 6, 17 ਤੇ ਬਧਾਨੀ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਪਠਾਨਕੋਟ, ਪ੍ਰੀਖਿਆ ਕੇਂਦਰ ਨੰਬਰ ਪਠਾਨਕੋਟ:-4 ਤੇ 8 ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਸੁਜਾਨਪੁਰ, ਪ੍ਰੀਖਿਆ ਕੇਂਦਰ ਨੰਬਰ ਘੁਮਾਣ, ਬਟਾਲਾ 6 ਤੇ 7 ਦੀਆਂ ਪ੍ਰੀਖਿਆਵਾਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਕਿਸ਼ਨਕੋਟ, ਪ੍ਰੀਖਿਆ ਕੇਂਦਰ ਨੰਬਰ ਪੁਰਾਣਾ ਸ਼ਾਲਾ 2, ਨਿੱਕੇ ਘੁੰਮਣ, ਬਲਵੰਡਾ 1, ਝੰਡਾ ਲੁਬਾਣਾ, ਗਾਹਲੜੀ ਤੇ ਤੁਗਲਵਾਲਾ ਦੀਆਂ ਪ੍ਰੀਖਿਆਵਾਂ ਸਰਕਾਰੀ ਕਾਲਜ, ਗੁਰਦਾਸਪੁਰ, ਪ੍ਰੀਖਿਆ ਕੇਂਦਰ ਨੰਬਰ ਸਰਹਾਲੀ 1 ਤੇ 3 ਦੀਆਂ ਪ੍ਰੀਖਿਆਵਾਂ ਗੁਰ ਨਾਨਕ ਦੇਵ ਯੂਨੀਵਰਸਿਟੀ ਕਾਲਜ, ਪੱਟੀ, ਪ੍ਰੀਖਿਆ ਕੇਂਦਰ ਨੰਬਰ ਬੀੜ ਸਾਹਿਬ ਤੇ ਅਲਗੋਂ ਕੋਠੀ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੁੰਘ, ਪ੍ਰੀਖਿਆ ਕੇਂਦਰ ਨੰਬਰ ਖਡੂਰ ਸਾਹਿਬ, ਤਰਨਤਾਰਨ 1,3,4,6,9 ਅਤੇ ਚੋਹਲਾ ਸਾਹਿਬ ਦੀਆਂ ਪ੍ਰੀਖਿਆਵਾਂ ਗੁਰੂ ਅਰਜੁਨ ਦੇਵ ਸਰਕਾਰੀ ਕਾਲਜ, ਤਰਨਤਾਰਨ, ਪ੍ਰੀਖਿਆ ਕੇਂਦਰ ਨੰਬਰ ਬਾਬਾ ਸੰਗ ਢੇਸੀਆਂ, ਫਗਵਾੜਾ 1, 3,4,7,8,9 ਤੇ ਲੁਧਿਆਣਾ 1 ਦੀਆਂ ਪ੍ਰੀਖਿਆਵਾਂ ਗੁਰ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ 2 ’ਚ ਹੋਣਗੀਆਂ। ਪ੍ਰੀਖਿਆ ਕੇਂਦਰ ਨੰਬਰ ਜਲੰਧਰ 13,14,15, 17, 28,45, 49 ਤੇ ਡਰੋਲੀ ਕਲਾਂ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ, ਜਲੰਧਰ , ਪ੍ਰੀਖਿਆ ਕੇਂਦਰ ਨੰਬਰ ਜਲੰਧਰ 1, 2, 32, 19, 20, 21, 46 ਤੇ 27 ਦੀਆਂ ਪ੍ਰੀਖਿਆਵਾਂ ਗੁਰ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ, ਲੱਧੇਵਾਲੀ, ਜਲੰਧਰ, ਪ੍ਰੀਖਿਆ ਕੇਂਦਰ ਨੰਬਰ ਜਲੰਧਰ 8, 29 ਤੇ 30 ਦੀਆਂ ਪ੍ਰੀਖਿਆਵਾਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾ ਮੰਡੀ, ਜਲੰਧਰ ਵਿਖੇ ਹੋਣਗੀਆਂ। ਡਾ. ਪਲਵਿੰਦਰ ਸਿੰਘ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਨੰਬਰ ਜਲੰਧਰ 6, 10, 11, 52, ਜਲੰਧਰ ਕੈਂਟ 3, ਕਰਤਾਰਪੁਰ ਤੇ ਕਰਤਾਰਪੁਰ-1 ਦੀਆਂ ਪ੍ਰੀਖਿਆਵਾਂ ਸਰਕਾਰੀ ਕਾਲਜ ਆਫ ਐਜੂਕੇਸ਼ਨ, ਜਲੰਧਰ, ਪ੍ਰੀਖਿਆ ਕੇਂਦਰ ਨੰਬਰ ਕਪੂਰਥਲਾ 1, 10, ਬੇਗੋਵਾਲ, ਨਡਾਲਾ ਤੇ ਕਾਲਾ ਸੰਘਿਆ ਦੀਆਂ ਪ੍ਰੀਖਿਆਵਾਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ, ਪ੍ਰੀਖਿਆ ਕੇਂਦਰ ਨੰਬਰ ਸੁਲਤਾਨਪੁਰ ਲੋਧੀ 1 ਅਤੇ 2 ਦੀਆਂ ਪ੍ਰੀਖਿਆਵਾਂ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਗਰਲਜ਼) ਫੱਤੂ ਢੀਂਗਾ, ਪ੍ਰੀਖਿਆ ਕੇਂਦਰ ਨੰਬਰ ਬੰਗਾ 1, 3, 4, ਨਵਾਂ ਸ਼ਹਿਰ 1, 3, 5, 6 ਅਤੇ ਜਾਡਲਾ ਦੀਆਂ ਪ੍ਰੀਖਿਆਵਾਂ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ, ਪ੍ਰੀਖਿਆ ਕੇਂਦਰ ਨੰਬਰ ਨਕੋਦਰ-1, ਢੰਡੋਵਾਲ ਤੇ ਸ਼ਾਹਪੁਰ-1 ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਦੇਵ ਯੁੂਨੀਵਰਸਿਟੀ ਕਾਲਜ ਨਕੋਦਰ, ਪ੍ਰੀਖਿਆ ਕੇਂਦਰ ਨੰਬਰ ਨਕੋਦਰ 3 ਤੇ 5 ਦੀਆਂ ਪ੍ਰੀਖਿਆਵਾਂ ਸਰਕਾਰੀ ਕਾਲਜ ਸ਼ਾਹਕੋਟ, ਪ੍ਰੀਖਿਆ ਕੇਂਦਰ ਨੁੂਰਮਹਿਲ ਅਤੇ ਡੂਮੇਲੀ ਦੀਆਂ ਪ੍ਰੀਖਿਆਵਾਂ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ (ਜਲੰਧਰ) ਵਿਖੇ ਹੋਣਗੀਆਂ। ਪ੍ਰੀਖਿਆ ਦੀ ਮਿਤੀ ਤੇ ਸਮਾਂ ਪਹਿਲਾਂ ਵਾਲਾ ਹੀ ਰਹੇਗਾ।

Leave a Reply

Your email address will not be published. Required fields are marked *