AG ਅਮਰਪ੍ਰੀਤ ਸਿੰਘ ਦਿਓਲ ਦਾ ਅਸਤੀਫ਼ਾ ਪੰਜਾਬ ਸਰਕਾਰ ਨੇ ਕੀਤਾ ਮਨਜ਼ੂਰ

ਚੰਡੀਗੜ੍ਹ : ਚਰਨਜੀਤ ਚੰਨੀ ਸਰਕਾਰ ਨੇ ਆਖਿਰਕਾਰ ਨਵਜੋਤ ਸਿੱਧੂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਪੰਜਾਬ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਦਾ ਅਸਤੀਫ਼ਾ ਪ੍ਰਵਾਨ ਕਰ…

ਚੰਡੀਗੜ੍ਹ : ਚਰਨਜੀਤ ਚੰਨੀ ਸਰਕਾਰ ਨੇ ਆਖਿਰਕਾਰ ਨਵਜੋਤ ਸਿੱਧੂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਪੰਜਾਬ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਸਿੱਧੂ ਪਹਿਲੇ ਦਿਨ ਤੋਂ ਏ. ਜੀ. ਦੀ ਨਿਯਕੁਤੀ ਦੇ ਖ਼ਿਲਾਫ਼ ਸਨ, ਸਿੱਧੂ ਨੇ ਇਹ ਵੀ ਆਖਿਆ ਸੀ ਕਿ ਭਾਵੇਂ ਉਨ੍ਹਾਂ ਪ੍ਰਧਾਨਗੀ ਤੋਂ ਅਸਤੀਫ਼ਾ ਵਾਪਸ ਲੈ ਲਿਆ ਹੈ ਪਰ ਉਹ ਕਾਰਜਭਾਰ ਉਸ ਦਿਨ ਸੰਭਾਲਣਗੇ ਜਦੋਂ ਏ. ਜੀ. ਬਦਲਿਆ ਜਾਵੇਗਾ। 

Also Read: ਪੰਜਾਬ ਸਰਕਾਰ ਦਾ ਵੱਡਾ ਐਲਾਨ, 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਹੁਕਮ ਜਾਰੀ

ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਚੇ ਮੁਲਾਜ਼ਮਾਂ ਨੂੰ ਵੀ ਵੱਡੀ ਖੁਸ਼ਖਬਰੀ ਦਿੱਤੀ ਹੈ। ਮੁੱਖ ਮੰਤਰੀ ਨੇ 36000 ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਸੀਂ ਵਿਧਾਨ ਸਭਾ ਵਿਚ ਇਸ ਨੂੰ ਲੈ ਕੇ ਮਤਾ ਪੇਸ਼ ਕਰਨ ਜਾ ਰਹੇ ਹਾਂ, ਜਿਸ ਨਾਲ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਰੇਤ ਮਾਫੀਆ ਉੱਤੇ ਵੀ ਵੱਡਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਨਦੀਆਂ ਦਰਿਆਵਾਂ ਵਿਚ ਪਹਿਲਾਂ ਰੇਤਾ 16 ਰੁਪਏ ਤੋਂ ਲੈ ਕੇ ਵਿਕਦਾ ਸੀ, ਹਾਲਾਂਕਿ ਉਸ ਵੇਲੇ ਵੀ ਰੇਟ 9 ਰੁਪਏ ਸੀ, ਪਰ ਹੁਣ ਇਸ ਰੇਟ ਨੂੰ ਹੋਰ ਘਟਾ ਕੇ 5.50 ਪੈਸੇ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *