ਸਮਰਾਲਾ: ਭਿਆਨਕ ਹਾਦਸੇ ’ਚ ਮੁਟਿਆਰ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ

ਸਮਰਾਲਾ : ਅੱਜ ਇਥੇ ਸਵੇਰੇ ਕਰੀਬ 6 ਵਜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਦੋ ਕੁੜੀਆਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਸਾਹਮਣੇ…

ਸਮਰਾਲਾ : ਅੱਜ ਇਥੇ ਸਵੇਰੇ ਕਰੀਬ 6 ਵਜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਦੋ ਕੁੜੀਆਂ ਨੂੰ ਪੰਜਾਬ ਰੋਡਵੇਜ਼ ਦੀ ਬੱਸ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ 19 ਸਾਲਾ ਕੁੜੀ ਦੀ ਮੌਕੇ ’ਤੇ ਹੀ ਮੋਤ ਹੋ ਗਈ, ਜਦਕਿ ਦੂਜੀ ਕੁੜੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿਚ ਮਰਨ ਵਾਲੀ ਕੁੜੀ ਨਵਦੀਪ ਕੌਰ ਨੇੜਲੇ ਪਿੰਡ ਮਾਦਪੁਰ ਦੇ ਸਾਬਕਾ ਸਰਪੰਚ ਦੀ ਧੀ ਸੀ ਅਤੇ ਕੁਝ ਦਿਨ ਬਾਅਦ ਹੀ ਉਹ ਕੈਨੇਡਾ ਜਾਣ ਵਾਲੀ ਸੀ।

Also Read: ਪੈਨਸ਼ਨਰਾਂ ਦੇ ਦੁੱਗਣੇ ਮੈਡੀਕਲ ਭੱਤੇ ਦਾ ਪੰਜਾਬ ਸਰਕਾਰ ਵਲੋਂ ਪੱਤਰ ਜਾਰੀ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਮਰਾਲਾ ਦੇ ਲੁਧਿਆਣਾ ਰੋਡ ’ਤੇ ਕਮਲ ਪੈਟਰੋਲ ਪੰਪ ਅੱਗੇ ਇਕ ਪਾਸੇ ਦੀ ਸੜਕ ਪੁੱਟੀ ਹੋਣ ਕਾਰਨ ਵਾਪਰਿਆ ਹੈ ਅਤੇ ਸਮਰਾਲਾ ਤੋਂ ਲੁਧਿਆਣਾ ਜਾ ਰਹੀ ਬੱਸ ਸਾਹਮਣੇ ਤੋਂ ਟੱਕਰ ਮਾਰਦੀ ਹੋਈ ਇਨ੍ਹਾਂ ਸਕੂਟਰੀ ਸਵਾਰ ਕੁੜੀਆਂ ’ਤੇ ਜਾ ਚੜੀ।

Also Read: ‘Punjab State Dear Diwali Bumper’ ਦੇ ਨਤੀਜੇ ਐਲਾਨ, ਲੁਧਿਆਣਾ ਦੇ ਬਜ਼ੁਰਗ ਨੇ ਜਿੱਤਿਆ 2 ਕਰੋੜ ਦਾ ਇਨਾਮ

ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਦੂਜੀ ਕੁੜੀ ਦੀ ਪਛਾਣ ਪਿੰਡ ਹੈੱਡੋਂ ਨਿਵਾਸੀ ਨਿਸ਼ਾ ਦੇ ਰੂਪ ਵਿਚ ਹੋਈ ਹੈ। ਹਾਦਸੇ ਵੇਲੇ ਇਹ ਦੋਵੇਂ ਸਹੇਲੀਆਂ ਬਿਊਟੀਸ਼ਨ ਦੀ ਕਲਾਸ ਲਗਾਉਣ ਲਈ ਸਮਰਾਲਾ ਜਾ ਰਹੀਆਂ ਸਨ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਕਰ ਦਿੱਤੀ ਹੈ।

Also Read: ਪੂਨਮ ਪਾਂਡੇ ਨਾਲ ਕੁੱਟਮਾਰ ਦੇ ਦੋਸ਼ ‘ਚ ਪਤੀ ਸੈਮ ਬਾਂਬੇ ਗ੍ਰਿਫਤਾਰ, ਅਭਿਨੇਤਰੀ ਹਸਪਤਾਲ ਦਾਖਲ

Leave a Reply

Your email address will not be published. Required fields are marked *