ਨਵਾਂਸ਼ਹਿਰ- ਜ਼ਿਲ੍ਹਾ ਪੁਲਿਸ ਦੇ ਮੁੱਖ ਹਿੱਸੇ ਸੀ. ਆਈ. ਏ. ਸਟਾਫ ਦੀ ਅੰਦਰਲੀ ਕੰਧ ਦੇ ਨਾਲ ਧਮਾਕਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਨਵਾਂਸ਼ਹਿਰ ਦੇ ਬੰਗਾ ਰੋਡ ਸਥਿਤ ਸੀ. ਆਈ. ਏ. ਸਟਾਫ ਦੀ ਕੰਧ ਦੇ ਅੰਦਰਲੀ ਸਾਈਡ ਧਮਾਕਾ ਹੋਇਆ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਅੰਦਰ ਪਿਆ ਵਾਟਰ ਕੂਲਰ ਉੱਖੜ ਕੇ ਜਿੱਥੇ 15-20 ਫੁੱਟ ਦੀ ਦੂਰੀ ਤਕ ਡਿੱਗਿਆ ਤਾਂ ਉੱਥੇ ਹੀ ਮੌਕੇ ’ਤੇ ਖੱਡਾ ਪੈ ਵੀ ਗਿਆ।
Also Read: ‘ਪੰਜਾਬੀਆਂ ਦੇ ਇਕ ਹੋਰ ਵੱਡੇ ਮਸਲੇ ਦਾ ਹੋਵੇਗਾ ਹੱਲ’, CM ਚੰਨੀ ਨੇ ਪੋਸਟਰ ਕੀਤਾ ਜਾਰੀ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਧਮਾਕਾ ਕਿਸੇ ਵਿਸਫੋਟਕ ਸਮੱਗਰੀ ਨਾਲ ਹੋਇਆ ਹੈ, ਜੋ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅੰਦਰ ਸੁੱਟੀ ਗਈ ਸੀ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐੱਸ. ਐੱਸ. ਪੀ. ਕੰਵਰਦੀਪ ਕੌਰ ਸਮੇਤ ਤਮਾਮ ਪੁਲਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਣਕਾਰੀ ਇਕੱਤਰ ਕੀਤੀ। ਇਸ ਦੌਰਾਨ ਫੋਰੈਂਸਿਕ ਟੀਮਾਂ ਵੱਲੋਂ ਵੀ ਡੂੰਘਾਈ ਨਾਲ ਜਾਂਚ ਕੀਤੀ ਗਈ।



