ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੀ ਤਲਖੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਘੱਟਦੀ ਦਿਖਾਈ ਨਹੀਂ ਦੇ ਰਹੀ ਹੈ। ਅੱਜ ਰਾਜਭਵਨ ਗੈਸਟ ਹਾਊਸ ਵਿਖੇ ਚੱਲਦੀ ਮੀਟਿੰਗ ਛੱਡ ਨਵਜੋਤ ਸਿੰਘ ਸਿੱਧੂ ਉਥੋਂ ਰਵਾਨਾ ਹੋ ਗਏ।
Also Read: ਇਹ ਹੈ ਦੁਨੀਆ ਦੀ ਸਭ ਤੋਂ ਵਧੇਰੇ ਡਾਊਨਲੋਡ ਕੀਤੀ ਜਾਣ ਵਾਲੀ ਐਪ, Facebook, whatsapp ਨੂੰ ਛੱਡਿਆ ਪਿੱਛੇ
ਦੱਸ ਦਈਏ ਕਿ ਅੱਜ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਦੀ ਪੰਜਾਬ ਭਵਨ ਗੈਸਟ ਹਾਊਸ ਵਿਚ ਅਹਿਮ ਮੀਟਿੰਗ ਸੀ। ਇਸ ਦੌਰਾਨ ਹਰੀਸ਼ ਚੌਧਰੀ ਤੇ ਪਰਗਟ ਸਿੰਘ ਵੀ ਮੌਜੂਦ ਸਨ। ਪਰ ਅਚਾਨਕ ਹੀ ਨਵਜੋਤ ਸਿੰਘ ਸਿੱਧੂ ਮੀਟਿੰਗ ਛੱਡ ਉੱਥੋਂ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਵਲੋਂ ਪ੍ਰੈੱਸ ਕਾਨਫਰੰਸ ਵਿਚ ਚੰਨੀ ਨਾਲ ਤਲਖੀ ਸਾਫ ਜ਼ਾਹਿਰ ਹੋਈ। ਇਸ ਮੀਟਿੰਗ ਵਿਚ ਇਕ ਪੱਤਰਕਾਰ ਵਲੋਂ ਮੁੱਖ ਮੰਤਰੀ ਦੀ ਨਿਯੁਕਤੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਸਿੱਧੂ ਨੇ ਸਾਫ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਨਿਯੁਕਤ ਮੈਂ ਨਹੀਂ ਹਾਈਕਮਾਨ ਨੇ ਕੀਤੀ ਹੈ।
Also Read: ਏਲਨਾਬਾਦ ਤੋਂ ਵਿਧਾਇਕ ਬਣਨ ਤੋਂ ਬਾਅਦ ਅਭੈ ਚੌਟਾਲਾ ਦਾ ਸਰਕਾਰ ਉੱਤੇ ਵੱਡਾ ਹਮਲਾ



