ਚੰਡੀਗੜ੍ਹ- ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਆਏ ਦਿਨ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਤੇ ਤੰਜ ਕੱਸ ਰਹੇ ਹਨ। ਹੁਣ ਰਵਨੀਤ ਸਿੰਘ ਬਿੱਟੂ ਨੇ ਸਿੱਧੂ ਉੱਤੇ ਤੰਜ ਕੱਸਦੇ ਹੋਏ ਫਿਰ ਇਕ ਵਾਰ ਟਵੀਟ ਕੀਤਾ ਹੈ।
ਬਿੱਟੂ ਨੇ ਟਵੀਟ ਕਰ ਕੇ ਲਿਖਿਆ ਕਿ ਪਹਿਲਾਂ ਸਿੱਧੂ ਨੂੰ ਦੱਸੋ ਫਿਰ ਪੰਜਾਬ ਦੇ ਲੋਕਾਂ ਦੇ ਕੱਲਿਆਣ ਦੇ ਲਈ ਰਾਹਤ ਯੋਜਨਾਵਾਂ ਤੇ ਪੈਕੇਜ ਦਾ ਐਲਾਨ ਕਰੋ, ਨਹੀਂ ਤਾਂ ਉਹ ਫਿਰ ਸਵਾਰ ਕਰਨਗੇ।
