ਵੱਡੀ ਖਬਰ: ਕੇਂਦਰ ਨੇ ਪੈਟਰੋਲ-ਡੀਜ਼ਲ ‘ਤੋਂ ਘਟਾਈ ਐਕਸਾਈਜ਼ ਡਿਊਟੀ, ਜਾਣੋ ਕਿੰਨਾ ਘਟੇਗਾ ਰੇਟ?

ਚੰਡੀਗੜ੍ਹ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਦਰਮਿਆਨ ਮੋਦੀ ਸਰਕਾਰ ਨੇ ਦੀਵਾਲੀ ਦੇ ਮੌਕੇ ‘ਤੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।…

ਚੰਡੀਗੜ੍ਹ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਦਰਮਿਆਨ ਮੋਦੀ ਸਰਕਾਰ ਨੇ ਦੀਵਾਲੀ ਦੇ ਮੌਕੇ ‘ਤੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਪੈਟਰੋਲ ‘ਤੇ 5 ਰੁਪਏ ਅਤੇ ਡੀਜ਼ਲ ‘ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਇਹ ਫੈਸਲਾ ਭਲਕੇ ਸਵੇਰ ਤੋਂ ਲਾਗੂ ਹੋ ਜਾਵੇਗਾ। ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਵਿੱਤ ਮੰਤਰਾਲੇ ਨੇ ਰਾਜਾਂ ਨੂੰ ਵੈਟ ਘਟਾ ਕੇ ਖਪਤਕਾਰਾਂ ਨੂੰ ਰਾਹਤ ਦੇਣ ਦੀ ਅਪੀਲ ਕੀਤੀ ਹੈ।

Also Read: ਬਰਨਾਲਾ ਜੇਲ ‘ਚ ਵਾਪਰੀ ਘਟਨਾ ਦੇ ਸਬੰਧ ‘ਚ ਡਿਪਟੀ CM ਵਲੋਂ ਜਾਂਚ ਦੇ ਹੁਕਮ ਜਾਰੀ

ਵਿੱਤ ਮੰਤਰਾਲੇ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਿਸ਼ਵ ਪੱਧਰ ‘ਤੇ ਉਛਾਲ ਆਇਆ ਹੈ। ਨਤੀਜੇ ਵਜੋਂ, ਹਾਲ ਹੀ ਦੇ ਹਫ਼ਤਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਘਰੇਲੂ ਕੀਮਤਾਂ ਵਿੱਚ ਵਾਧਾ ਹੋਇਆ ਹੈ।

Also Read: ਵਿਵਾਦਾਂ ‘ਚ ਬਰਨਾਲਾ ਜੇਲ, ਕੁੱਟਮਾਰ ਤੋਂ ਬਾਅਦ ਕੈਦੀ ਦੀ ਪਿੱਠ ‘ਤੇ ਲਿਖਿਆ ‘ਅੱਤਵਾਦੀ’

ਵਿੱਤ ਮੰਤਰਾਲੇ ਨੇ ਕਿਹਾ ਕਿ ਦੁਨੀਆ ਦੇ ਦੇਸ਼ਾਂ ‘ਚ ਹਰ ਤਰ੍ਹਾਂ ਦੀ ਊਰਜਾ ਦੀ ਕਮੀ ਅਤੇ ਵਧੀਆਂ ਕੀਮਤਾਂ ਦੇਖਣ ਨੂੰ ਮਿਲੀਆਂ ਹਨ। ਭਾਰਤ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਹਨ ਕਿ ਦੇਸ਼ ਵਿੱਚ ਊਰਜਾ ਦੀ ਕੋਈ ਕਮੀ ਨਾ ਰਹੇ।

Also Read: ਰੂਸ ‘ਚ ਕੋਰੋਨਾ ਦਾ ਕਹਿਰ, ਇਕ ਦਿਨ ‘ਚ 1,189 ਮੌਤਾਂ, ਜਾਣੋਂ ਇਨ੍ਹਾਂ ਦੇਸ਼ਾਂ ਦਾ ਹਾਲ

Leave a Reply

Your email address will not be published. Required fields are marked *