ਵਿਵਾਦਾਂ ‘ਚ ਬਰਨਾਲਾ ਜੇਲ, ਕੁੱਟਮਾਰ ਤੋਂ ਬਾਅਦ ਕੈਦੀ ਦੀ ਪਿੱਠ ‘ਤੇ ਲਿਖਿਆ ‘ਅੱਤਵਾਦੀ’

ਬਰਨਾਲਾ: ਬਰਨਾਲਾ ਜੇਲ ਵਿਚ ਕੈਦ ਕੱਟ ਰਹੇ ਕਰਮਜੀਤ ਸਿੰਘ ਨਾਂ ਦੇ ਕੈਦੀ ਵੱਲੋਂ ਮਾਨਸਾ ਦੀ ਅਦਾਲਤ ਵਿੱਚ ਸੁਪਰਡੈਂਟ ਉਤੇ ਗੰਭੀਰ ਦੋਸ਼ ਲਾਏ ਹਨ। ਪੇਸ਼ੀ ਦੌਰਾਨ…

ਬਰਨਾਲਾ: ਬਰਨਾਲਾ ਜੇਲ ਵਿਚ ਕੈਦ ਕੱਟ ਰਹੇ ਕਰਮਜੀਤ ਸਿੰਘ ਨਾਂ ਦੇ ਕੈਦੀ ਵੱਲੋਂ ਮਾਨਸਾ ਦੀ ਅਦਾਲਤ ਵਿੱਚ ਸੁਪਰਡੈਂਟ ਉਤੇ ਗੰਭੀਰ ਦੋਸ਼ ਲਾਏ ਹਨ। ਪੇਸ਼ੀ ਦੌਰਾਨ ਦਿੱਤੇ ਗਏ ਬਿਆਨਾਂ ਵਿਚ ਕੈਦੀ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਹੈ ਅਤੇ ਉਹਦੇ ਸਰੀਰ ਉਤੇ ਗਰਮ ਸਰੀਏ ਨਾਲ ਅੱਤਵਾਦੀ  ਲਿਖਿਆ ਗਿਆ।

Also Read: WHO ਨੇ COVAXIN ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ

ਇਸ ਮਾਮਲੇ ਉਤੇ ਜ਼ਿਲ੍ਹਾ ਜੇਲ ਬਰਨਾਲਾ ਦੇ ਜੇਲ ਸੁਪਰਡੈਂਟ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਕੈਦੀ ਵੱਲੋਂ ਕੋਰਟ ਵਿੱਚ ਦਿੱਤੀ ਗਈ ਸਟੇਟਮੇਂਟ ਸਰਾਸਰ ਝੂਠੀ ਹੈ। ਉਨ੍ਹਾਂ ਕਿਹਾ ਕਿ ਇਹ ਕੈਦੀ ਅਪਰਾਧਕ ਕਿਸਮ ਦਾ ਵਿਅਕਤੀ ਹੈ ਜਿਸ ਉਤੇ 13 ਦੇ ਕਰੀਬ ਮੁਕੱਦਮੇ ਦਰਜ ਹਨ।

Also Read: ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਦੀਵਾਲੀ ਮੌਕੇ ਇਕ ਦੀਵਾ ਜਾਂ ਮੋਮਬੱਤੀ ਕਰੋ ਰੌਸ਼ਨ: ਸੁਖਬੀਰ ਬਾਦਲ

ਇਕ ਕੇਸ ਵਿਚ ਕੈਦ ਹੋਈ ਹੈ ਅਤੇ ਬਾਕੀਆਂ ਵਿੱਚ ਹਵਾਲਾਤੀ ਹੈ ਜੋ ਮੁਕੱਦਮੇ ਦਰਜ ਹੋਏ ਹਨ ਅਤੇ ਇਸ ਤੋਂ ਕਈ ਵਾਰ ਜੇਲ ਵਿੱਚੋਂ ਮੋਬਾਈਲ ਵੀ ਬਰਾਮਦ ਹੋਇਆ ਹੈ। ਇਹ ਕੈਦੀ ਜੇਲ ਦਾ ਮਾਹੌਲ ਖਰਾਬ ਕਰ ਰਿਹਾ ਸੀ। ਆਪਣੇ ਨਾਲ ਪੰਜ ਸੱਤ ਹੋਰ ਕੈਦੀਆਂ ਨੂੰ ਲੈ ਕੇ ਜਿਸ ਕਰਕੇ ਇਨ੍ਹਾਂ ਨੂੰ ਅਲੱਗ ਅਲੱਗ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਸੰਗਰੂਰ ਜੇਲ ਵਿਚੋਂ ਸ਼ਿਫਟ ਹੋ ਕੇ ਆਇਆ ਹੈ, ਉਸ ਤੋਂ ਪਹਿਲਾਂ ਫਿਰੋਜ਼ਪੁਰ ਮਾਨਸਾ ਜ਼ਿਲਿਆਂ ਵਿਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਣਯੋਗ ਅਦਾਲਤ ਵਿਚ ਪੂਰਾ ਰਿਕਾਰਡ ਪੇਸ਼ ਕਰਾਂਗੇ।

Also Read: ਬਠਿੰਡਾ ਰਿਫਾਇਨਰੀ ‘ਚ ਹੰਗਾਮਾ, ਮਜ਼ਦੂਰ ਦੀ ਮੌਤ ਤੋਂ ਬਅਦ ਗੱਡੀਆਂ ਨੂੰ ਲਾਈ ਅੱਗ

Leave a Reply

Your email address will not be published. Required fields are marked *