ਫਿਰੋਜ਼ਪੁਰ- ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਚੌਕੀ ਬਾਰੇ ਕੇ ਦੇ ਨੇੜਿਓਂ ਪੌਣੇ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ ਹੈ। ਇਹ ਹੈਰੋਇਨ ਬੀਐੱਸਐੱਫ ਵਲੋਂ ਬਰਾਮਦ ਕੀਤੀ ਗਈ ਹੈ।
Also Read: ਵੱਡੀ ਖਬਰ: ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਨੂੰ ‘BYE’, ਕੀਤਾ ਨਵੀਂ ਪਾਰਟੀ ਦਾ ਐਲਾਨ
ਬੀਐੱਸਐੱਫ ਦੀ 136 ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓਂ ਪਾਕਿਸਤਾਨੀ ਤਸਕਰਾਂ ਵੱਲੋਂ ਹੋਈ ਹਿਲਜੁਲ ਨਜ਼ਰ ਆਉਣ ‘ਤੇ ਡਿਊਟੀ ‘ਤੇ ਤਾਇਨਾਤ ਬੀਐਸਐਫ 136 ਬਟਾਲੀਅਨ ਦੇ ਜਵਾਨਾਂ ਨੇ ਜਦੋਂ ਤਾਰੋਂ ਪਾਰ ਖੇਤਰ ‘ਚ ਤਲਾਸ਼ੀ ਲਈ ਤਾਂ 2 ਬੋਤਲਾਂ ‘ਚ ਬੰਦ ਹੈਰੋਇਨ ਬਰਾਮਦ ਹੋਈ, ਵਜ਼ਨ ਕਰਨ ‘ਤੇ ਦੋਵਾਂ ਬੋਤਲਾਂ ਦਾ ਭਾਰ 960 ਗ੍ਰਾਮ ਬਣਦਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਪਗ ਪੌਣੇ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।
Also Read: ਬੰਬ ਧਮਾਕਿਆਂ ਨਾਲ ਕੰਬਿਆ ਅਫਗਾਨਿਸਤਾਨ, ਕਈ ਹਲਾਕ



