ਕਾਂਗਰਸ ਕਲੇਸ਼ ਵਿਚਾਲੇ CM ਚੰਨੀ ਅਤੇ ਸਿੱਧੂ ਇੱਕਠੇ, ਕੇਦਾਰਨਾਥ ਲਈ ਹੋਏ ਰਵਾਨਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇਕੱਠੇ ਕੇਦਾਰਨਾਥ ਲਈ ਰਵਾਨਾ ਹੋ ਗਏ ਹਨ।…

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇਕੱਠੇ ਕੇਦਾਰਨਾਥ ਲਈ ਰਵਾਨਾ ਹੋ ਗਏ ਹਨ। ਉਹ ਕੁਝ ਦੇਰ ‘ਚ ਦੇਹਰਾਦੂਨ ਪਹੁੰਚ ਜਾਣਗੇ। ਦੇਹਰਾਦੂਨ ਤੋਂ ਮੌਸਮ ਮੁਤਾਬਕ ਉਹ ਅੱਗੇ ਲਈ ਰਵਾਨਾ ਹੋਣਗੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਹਨ। ਦੱਸ ਦੇਈਏ ਕਿ ਕਾਂਗਰਸ ‘ਚ ਇਸ ਸਮੇਂ ਕੁਝ ਵੀ ਨਹੀਂ ਚੱਲ ਰਿਹਾ ਹੈ। ਬੀਤੇ ਦਿਨੀਂ ਸਿੱਧੂ ਨੇ ਚੰਨੀ ‘ਤੇ ਨਿਸ਼ਾਨਾ ਸਾਧਦੇ ਹੋਏ ਸਵਾਲ ਚੁੱਕੇ ਸਨ। ਅਜਿਹੇ ‘ਚ ਹੁਣ ਸਾਰਿਆਂ ਦੇ ਮਨ ‘ਚ ਇਕ ਹੀ ਸਵਾਲ ਉੱਠ ਰਿਹਾ ਹੈ ਕਿ ਕੀ ਸੀਐੱਮ ਚੰਨੀ ਤੇ ਸਿੱਧੂ ਦੇ ਗਿਲੇ-ਸ਼ਿਕਵੇ ਦੂਰ ਹੋ ਗਏ ਹਨ ?

Also Read : ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ ਦਾ ਸਿਲਸਿਲਾ ਜਾਰੀ, 34 DSP ਦੇ ਹੋਏ ਤਬਾਦਲੇ

ਕੱਲ੍ਹ ਹੀ ਸਿੱਧੂ ਨੇ ਚੰਨੀ ‘ਤੇ ਚੁੱਕੇ ਸਨ ਸਵਾਲ

ਪੰਜਾਬ ਕਾਂਗਰਸ ਆਪਣੀ ਆਪਸੀ ਖਿੱਚੋਤਾਣ ਵਿਚ ਲਗਾਤਾਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਸਿੱਧੂ ਨਾਲ ਲੰਬੀ ਖਿੱਚੋਤਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਚੰਨੀ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਪਰ ਫਿਰ ਵੀ ਗੱਲ ਸਿਰੇ ਨਹੀਂ ਚੜ੍ਹਦੀ। ਏਜੀ ਅਤੇ ਡੀਜੀਪੀ ਦੀ ਨਿਯੁਕਤੀ ਤੋਂ ਨਾਰਾਜ਼ ਸਿੱਧੂ ਨੇ ਸਭ ਦੇ ਸਾਹਮਣੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜਤਾਈ। ਹੁਣ ਸਿੱਧੂ ਪੰਜਾਬ ਕਾਂਗਰਸ ਅਤੇ ਸੀਐਮ ਚੰਨੀ ‘ਤੇ ਤਿੱਖੇ ਹਮਲੇ ਕਰ ਰਹੇ ਹਨ।

Also Read : ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਨੂੰ ਮਿਲੀ ਰੇਪ ਦੀ ਧਮਕੀ, ਸਾਬਕਾ ਪਾਕਿ ਕਪਤਾਨ ਨੇ ਕੀਤੀ ਨਿੰਦਾ

ਸਿੱਧੂ ਦੇ ਵਤੀਰੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੁਵਿਧਾ ‘ਚ ਹਨ

ਕੱਲ੍ਹ ਜਦੋਂ ਮੁੱਖ ਮੰਤਰੀ ਚੰਨੀ ਬਿਜਲੀ ਦੀਆਂ ਕੀਮਤਾਂ 3 ਰੁਪਏ ਪ੍ਰਤੀ ਯੂਨਿਟ ਘਟਾਉਣ ਲਈ ਕੈਬਨਿਟ ਮੀਟਿੰਗ ਕਰ ਰਹੇ ਸਨ ਤਾਂ ਦੂਜੇ ਪਾਸੇ ਸਿੱਧੂ ਨੇ ਪਾਰਟੀ ਵਰਕਰਾਂ ਵਿਚਾਲੇ ਕਿਹਾ ਕਿ ਹੁਣੇ ਪੁੱਛੋ ਕਿ ਸਭ ਕੁਝ ਮੁਫਤ ਦੇਣ ਲਈ ਪੈਸੇ ਕਿੱਥੋਂ ਲਿਆਉਣਗੇ। ਇੰਨਾ ਹੀ ਨਹੀਂ ਸਿੱਧੂ ਨੇ ਕਿਹਾ, ‘ਜੋ ਕਹਿ ਰਹੇ ਹਨ ਕਿ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਹੈ, ਉਹ ਝੂਠ ਬੋਲ ਰਹੇ ਹਨ।’ ਸਿੱਧੂ ਦੇ ਇਸ ਵਤੀਰੇ ਨਾਲ ਵਿਰੋਧੀ ਪਾਰਟੀਆਂ ਵੀ ਦੁਚਿੱਤੀ ਵਿੱਚ ਹਨ ਕਿ ਉਹ ਕਿਸ ਦੇ ਪੱਖ ਵਿੱਚ ਹਨ।

Leave a Reply

Your email address will not be published. Required fields are marked *