ਸੰਗਰੂਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ‘ਤੇ ਹਨ। ਅੱਜ ਅਰਵਿੰਦਰ ਕੇਜਰੀਵਾਲ ਸ਼ਤਾਬਦੀ ਤੋਂ ਸੰਗਰੂਰ ਪਹੁੰਚੇ, ਜਿਨ੍ਹਾਂ ਦਾ ਸਵਾਗਤ ਕਰਨ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਨੇਤਾ ਹਰਪਾਲ ਚੀਮਾ ਅਤੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ।
Also Read : ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸਾਸ਼ਨਿਕ ਫੇਰਬਦਲ, 3 IPS ਅਫ਼ਸਰਾਂ ਸਮੇਤ 90 DSP ਦੇ ਹੋਏ ਤਬਾਦਲੇ
ਦੱਸ ਦਈਏ ਕਿ ਇੱਥੇ ਪਹੁੰਚ ਕੇ ਉਹ ਭਗਵੰਤ ਮਾਨ ਦੇ ਘਰ ਦੁਪਹਿਰ ਦਾ ਖਾਣਾ ਖਾਣਗੇ ਅਤੇ ਇਸ ਤੋਂ ਬਾਅਦ ਮਾਨਸਾ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਇਸ ਦੌਰੇ ਦੌਰਾਨ ਉਹ ਸੰਗਰੂਰ, ਮਾਨਸਾ ਅਤੇ ਬਠਿੰਡਾ ਜਾਣਗੇ। ਅੱਜ ਉਹ ਕਿਸਾਨਾਂ ਨਾਲ ਗੱਲਬਾਤ ਕਰਨਗੇ ਅਤੇ 29 ਅਕਤੂਬਰ ਨੂੰ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਨਗੇ। ਅਜਿਹਾ ਲੱਗਦਾ ਹੈ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ।
Also Read : ਟਿਕਰੀ ਬਾਰਡਰ ਵਿਖੇ ਹੋਏ ਹਾਦਸੇ ‘ਤੇ ਰਾਹੁਲ ਗਾਂਧੀ ਟਵੀਟ ਕਰ ਪ੍ਰਗਟਾਇਆ ਦੁੱਖ
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜਕਲ ਪੰਜਾਬ ਦੌਰੇ ‘ਤੇ ਹਨ, ਜਿਸ ਲਈ ਉਹ ਸੰਗਰੂਰ ਪਹੁੰਚੇ ਹਨ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਦਰਅਸਲ ਕੇਜਰੀਵਾਲ ਨੇ ਸ਼ਤਾਬਦੀ ਟਰੇਨ ‘ਚ ਆਮ ਆਦਮੀ ਦੀ ਤਰ੍ਹਾਂ ਸਫਰ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ‘ਆਪ’ ਆਗੂ ਰਾਘਵ ਚੱਢਾ ਵੀ ਮੌਜੂਦ ਸਨ।

