ਬਰਨਾਲਾ ‘ਚ ਔਰਤ ਨੇ ਦੋ ਬੱਚਿਆਂ ਸਣੇ ਖਾਧਾ ਜ਼ਹਿਰ, ਤਿੰਨਾਂ ਦੀ ਮੌਤ

ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਦੇਰ ਸ਼ਾਮ ਘਰੇਲੂ ਕਲੇਸ਼ ਦੇ ਕਾਰਨ ਇਕ ਜਨਾਨੀ ਵੱਲੋਂ ਆਪਣੇ ਦੋ ਛੋਟੇ ਬੱਚਿਆਂ ਸਮੇਤ ਜ਼ਹਿਰ ਨਿਗਲ ਲੈਣ ਦਾ…

ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਦੇਰ ਸ਼ਾਮ ਘਰੇਲੂ ਕਲੇਸ਼ ਦੇ ਕਾਰਨ ਇਕ ਜਨਾਨੀ ਵੱਲੋਂ ਆਪਣੇ ਦੋ ਛੋਟੇ ਬੱਚਿਆਂ ਸਮੇਤ ਜ਼ਹਿਰ ਨਿਗਲ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਤ ਖ਼ਰਾਬ ਹੋਣ ’ਤੇ ਤਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਵਿਖੇ ਲਿਆਂਦਾ ਗਿਆ, ਜਿੱਥੇ ਜਨਾਨੀ ਵੀਰਪਾਲ ਕੌਰ (32) ਅਤੇ ਉਸ ਦੀ ਧੀ ਜੋਤੀ (5) ਸਾਲ ਦੀ ਮੌਤ ਹੋ ਗਈ, ਜਦਕਿ ਪੁੱਤਰ ਸੁਖਪ੍ਰੀਤ ਸਿੰਘ 8 ਸਾਲ ਨੂੰ ਬਚਾਉਣ ਲਈ ਡਾਕਟਰਾਂ ਦੀ ਟੀਮ ਵੱਲੋਂ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ। ਪਤਾ ਲੱਗਾ ਹੈ ਕਿ ਹੁਣ ਪੁੱਤਰ ਦੀ ਵੀ ਮੌਤ ਹੋ ਗਈ ਹੈ।

Also Read: ਦੇਸ਼ ‘ਚ 13 ਹਜ਼ਾਰ ਤੋਂ ਘਟੇ ਕੋਰੋਨਾ ਦੇ ਨਵੇਂ ਮਾਮਲੇ, 356 ਲੋਕਾਂ ਦੀ ਹੋਈ ਮੌਤ

ਇਸ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵੀਰਪਾਲ ਕੌਰ ਦੇ ਪਤੀ ਬਲਦੇਵ ਸਿੰਘ ਨੇ ਦੱਸਿਆ ਕਿ ਘਰ ’ਚ ਜ਼ਿਆਦਾ ਗਰੀਬੀ ਹੋਣ ਕਾਰਨ ਮਾਮੂਲੀ ਕਲੇਸ਼ ਚੱਲਦਾ ਰਹਿੰਦਾ ਸੀ। ਉਹ ਰੋਜ਼ ਦੀ ਤਰ੍ਹਾਂ ਦਿਹਾੜੀ ਕਰਨ ਲਈ ਗਿਆ ਹੋਇਆ ਸੀ। ਮੇਰੇ ਜਾਣ ਤੋਂ  ਬਾਅਦ ਉਸ ਨੇ ਆਪ ਅਤੇ ਬੱਚਿਆਂ ਨੂੰ ਜ਼ਹਿਰੀਲੀ ਚੀਜ਼ ਕਦੋਂ ਖੁਆ ਦਿੱਤੀ, ਉਸਨੂੰ ਨਹੀਂ ਪਤਾ। ਮ੍ਰਿਤਕ ਦੀ ਜੇਠਾਣੀ ਸਰਬਜੀਤ ਕੌਰ ਅਤੇ ਗੁਆਂਢੀ ਹਰਦੀਪ ਕੌਰ ਨੇ ਦੱਸਿਆ ਜਦੋਂ ਅਸੀਂ ਕੰਮਕਾਰ ਤੋਂ ਘਰ ਵਾਪਸ ਕਰੀਬ ਸ਼ਾਮ 5 ਵਜੇ ਆਈਆਂ ਤਾਂ ਦੇਖਿਆ ਕਿ ਵੀਰਪਾਲ ਕੌਰ ਉਲਟੀਆਂ ਕਰ ਰਹੀ ਸੀ।

Also Read: ਸਾਬਕਾ ਮੁੱਖ ਮੰਤਰੀ ਕੈਪਟਨ ਦੀ ਪ੍ਰੈੱਸ ਕਾਨਫਰੰਸ ਭਲਕੇ, ਖੋਲ੍ਹ ਸਕਦੇ ਨੇ ‘ਸਿਆਸੀ ਪੱਤੇ’

ਉਸ ਨੇ ਦੱਸਿਆ ਕਿ ਸਿਹਤ ਠੀਕ ਨਾ ਹੋਣ ਕਾਰਨ ਅਸੀਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਵੱਲੋਂ ਮਾਂ-ਧੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ, ਜਦੋਂਕਿ ਪੁੱਤਰ ਹਾਲਤ ਜ਼ਿਆਦਾ ਨਾਜੁਕ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਮ੍ਰਿਤਕ ਦਾ 10 ਸਾਲ ਦਾ ਇਕ ਹੋਰ ਵੱਡਾ ਮੁੰਡਾ ਵੀ ਸੀ, ਜਿਸ ਦੀ ਕੁਝ ਸਮਾਂ ਪਹਿਲਾਂ ਰਜਵਾਹੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *