ਮੰਡੀਆਂ ‘ਚ ਖੁੱਲੇ ‘ਚ ਪਈ ਫਸਲ ‘ਤੇ ਮੀਂਹ ਦੀ ਮਾਰ ਕਾਰਨ ਕਿਸਾਨਾਂ ਦੀ ਵਧੀ ਪਰੇਸ਼ਾਨੀ

ਚੰਡੀਗੜ੍ਹ: ਕਰਵਾਚੌਥ ਵਰਤ ਦੇ ਦਿਨ ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ ਵਿਚ ਜਮਕੇ ਮੀਂਹ ਪਿਆ। ਇਸ ਦਿਨ ਪਹਿਲਾਂ ਵੀ ਸ਼ਨੀਵਾਰ ਨੂੰ ਸੂਬੇ ਦੇ ਕਈ ਜ਼ਿਲਿਆਂ…

ਚੰਡੀਗੜ੍ਹ: ਕਰਵਾਚੌਥ ਵਰਤ ਦੇ ਦਿਨ ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲਿਆਂ ਵਿਚ ਜਮਕੇ ਮੀਂਹ ਪਿਆ। ਇਸ ਦਿਨ ਪਹਿਲਾਂ ਵੀ ਸ਼ਨੀਵਾਰ ਨੂੰ ਸੂਬੇ ਦੇ ਕਈ ਜ਼ਿਲਿਆਂ ਵਿਚ ਦੁਪਹਿਰ ਬਾਅਦ ਮੌਸਮ ਜਿਥੇ ਠੰਡਾ ਹੋ ਗਿਆ ਉਥੇ ਹੀ ਤਿਓਹਾਰੀ ਤੇ ਝੋਨੇ ਦੇ ਸੀਜ਼ਨ ਦੇ ਚੱਲਦੇ ਵਪਾਰੀਆਂ ਤੇ ਕਿਸਾਨਾਂ ਦੇ ਮੱਥਿਆਂ ਉੱਤੇ ਚਿੰਤਾਂ ਦੀਆਂ ਲਕੀਰਾਂ ਆ ਗਈਆਂ ਹਨ।

Also Read: ਭਾਜਪਾ ਨਾਲ ਸਾਂਝੇਦਾਰੀ ‘ਤੇ ਬੋਲੇ ਕੈਪਟਨ, ਪਹਿਲਾਂ ਕਿਸਾਨੀ ਮਸਲੇ ਦਾ ਹੱਲ ਕਰੇ ਸਰਕਾਰ

ਇਹ ਹੀ ਨਹੀਂ ਮੰਡੀਆਂ ਵਿਚ ਝੋਨੇ ਦੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਦੀ ਖੁੱਲੇ ਵਿਚ ਪਈ ਫਸਲ ਦੇ ਭਿੱਜਣ ਕਾਰਨ ਉਨ੍ਹਾਂ ਦੀ ਪਰੇਸ਼ਾਨੀ ਵਧ ਗਈ ਹੈ। ਕਿਸਾਨਾਂ ਦਾ ਇਸ ਨਾਲ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਸ ਵਾਰ ਮਾਨਸੂਨ ਸੀਜ਼ਨ ਵਿਚ ਵੀ ਜਮ ਕੇ ਵਰਖਾ ਹੋਈ ਸੀ।

Also Read: ਕੀ ਹੈ ਵਰਤ ਦੀ ਕਥਾ ਦਾ ਮਹੱਤਵ, ਹਰ ਸੁਹਾਗਣ ਲਈ ਕਿਉਂ ਜ਼ਰੂਰੀ ਹੁੰਦੈ ‘ਕਰਵਾ ਚੌਥ’ 

ਗੁਰਦਾਸਪੁਰ ਵਿਚ ਸ਼ਨੀਵਾਰ ਸ਼ਾਮ ਚਾਰ ਵਜੇ ਅਚਾਨਕ ਹਨੇਰਾ ਛਾਅ ਗਿਆ ਤੇ ਦੇਖਦੇ ਹੀ ਦੇਖਦੇ ਮੀਂਹ ਕਾਰਨ ਬਾਜ਼ਾਰਾਂ ਤੋਂ ਰੌਣਕ ਵੀ ਗਾਇਬ ਹੋ ਗਈ। ਤਰਨਤਾਰਨ ਵਿਚ ਦੇਰ ਸ਼ਾਮ ਨੂੰ ਓਲੇ ਪੈਣ ਕਾਰਨ ਖੇਤਾਂ ਵਿਚ ਖੜੀ ਫਸਲ ਖਰਾਬ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਗੁਰਦਾਸਪੁਰ ਦੇ ਕਲਾਨੌਰ ਸਥਿਤ ਦਾਣਾ ਮੰਡੀ ਵਿਚ ਮਜ਼ਦੂਰ ਖੁੱਲੇ ਵਿਚ ਪਈ ਫਸਲ ਵਿਚ ਜਮਾ ਹੋਇਆ ਪਾਣੀ ਕੱਢਦੇ ਨਜ਼ਰੀ ਆਏ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਐਤਵਾਰ ਨੂੰ ਵੀ ਮੀਂਹ ਦਾ ਦੌਰ ਜਾਰੀ ਰਹੇਗਾ।

Also Read: UP ‘ਚ ਵੱਡਾ ਫੇਰਬਦਲ, 10 ਡੀ.ਐੱਮ. ਸਣੇ 14 IPS ਅਫਸਰ ਬਦਲੇ

Leave a Reply

Your email address will not be published. Required fields are marked *