ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਦੇ ਪਿੰਡ ਸਿਤਾਬਗੜ੍ਹ ਵਿਖੇ ਇੱਕ ਨੌਜਵਾਨ ਕੁੜੀ ਨਾਲ ਗੈਂਗਰੇਪ ਦੀ ਘਟਨਾ ਸਾਮਣੇ ਆਈ ਹੈ। ਪੁਲਿਸ ਨੇ ਤਿੰਨ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ। ਓਥੇ ਹੀ ਦੂਜੇ ਪਾਸੇ ਕਥਿਤ ਦੋਸ਼ੀਆਂ ਦੇ ਪਰਿਵਾਰ ਵਾਲੇ ਇਸ ਕੇਸ ਨੂੰ ਝੂਠਾ ਕਰਾਰ ਦੇ ਰਹੇ ਹਨ।
Also Read : ਅਕਾਲੀ ਦਲ ਵੱਲੋਂ 4 ਹੋਰ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ
ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇੱਕ ਔਰਤ ਨੇ ਬਿਆਨ ਦਰਜ ਕਰਾਏ ਸੀ ਕਿ ਜਦੋਂ ਉਹ ਅਤੇ ਉਸਦੀ ਧੀ ਪੱਠੇ ਲੈਣ ਲਈ ਖੇਤਾਂ ਵਿੱਚ ਗਏ ਸਨ, ਇਸ ਦੌਰਾਨ ਉਹ ਘਰ ਵਿੱਚ ਪੱਠਿਆਂ ਦੀ ਇੱਕ ਪੰਡ ਸੁੱਟਣ ਆਈ ਸੀ। ਜਦੋਂ ਉਸਨੇ ਵਾਪਸ ਜਾ ਕੇ ਦੇਖਿਆ ਕਿ ਉਸਦੀ ਧੀ ਖੇਤਾਂ ਵਿੱਚ ਬੇਹੋਸ਼ ਪਈ ਹੈ। ਜਦੋਂ ਉਸਦੀ ਧੀ ਨੂੰ ਕੁਝ ਹੋਸ਼ ਆਇਆ ਤਾਂ ਉਸਦੀ ਧੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸਨੂੰ ਖੇਤਾਂ ਵਿੱਚ ਨਸ਼ੀਲੀ ਚੀਜ ਖਲਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਬੇਹੋਸ਼ੀ ਦੀ ਹਾਲਤ ਵਿੱਚ ਉਸਦੀ ਬੇਟੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
Also Read : ਇੰਨ੍ਹਾਂ ਸ਼ਹਿਰਾਂ ‘ਚ ਡੀਜਲ-ਪੈਟਰੋਲ ਭਾਅ ਵਿਕ ਰਿਹਾ ਟਮਾਟਰ, ਜਾਣੋ ਆਪਣੇ ਸ਼ਹਿਰ ‘ਚ ਟਮਾਟਰ ਦੀਆਂ ਕੀਮਤਾਂ
ਓਥੇ ਹੀ ਦੂਜੇ ਪਾਸੇ ਕਥਿਤ ਦੋਸ਼ੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਲੜਾਈ ਝਗੜਾ ਹੋਇਆ ਸੀ। ਉਸ ਮਗਰੋਂ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ। ਜੋਕਿ ਝੂਠਾ ਹੈ। ਉਹਨਾਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ।



