ਜਲੰਧਰ ’ਚ ਵਾਪਰਿਆ ਦਰਦਨਾਕ ਹਾਦਸਾ, ਦੋ ਕੁੜੀਆਂ ਨੂੰ ਕਾਰ ਨੇ ਮਾਰੀ ਟੱਕਰ, 1 ਦੀ ਮੌਤ

ਜਲੰਧਰ: ਪਰਾਗਪੁਰ ਜੀ. ਟੀ. ਰੋਡ ’ਤੇ ਭਿਆਨਕ ਹਾਦਸਾ ਵਾਪਰਨ ਕਰਕੇ ਇਕ ਕੁੜੀ ਦੀ ਮੌਤ ਹੋ ਗਈ ਜਦਕਿ ਇਕ ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ।…

ਜਲੰਧਰ: ਪਰਾਗਪੁਰ ਜੀ. ਟੀ. ਰੋਡ ’ਤੇ ਭਿਆਨਕ ਹਾਦਸਾ ਵਾਪਰਨ ਕਰਕੇ ਇਕ ਕੁੜੀ ਦੀ ਮੌਤ ਹੋ ਗਈ ਜਦਕਿ ਇਕ ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੜਕ ਪਾਰ ਕਰਦੇ ਸਮੇਂ ਵਾਪਰਿਆ।

Also Read: ਸਿਰਫ ਬਿਸਤਰ ‘ਤੇ ਲੇਟਣ ਦੀ ਹੈ ਇਹ JOB, ਕੰਪਨੀ ਦੇਵੇਗੀ 25 ਲੱਖ ਰੁਪਏ ਸੈਲਰੀ!

ਪਰਾਗਪੁਰ ਜੀ. ਟੀ. ਰੋਡ ਨੇੜੇ ਹੁੰਡਈ ਦੇ ਸ਼ੋਅ ਰੂਮ ’ਚ ਕੰਮ ਕਰਦੀਆਂ ਦੋ ਕੁੜੀਆਂ ਮਮਤਾ ਅਤੇ ਨਵਜੋਤ ਕੌਰ ਪੈਦਲ ਜਾ ਰਹੀਆਂ ਸਨ ਕਿ ਇਸੇ ਦੌਰਾਨ ਪਰਾਗਪੁਰ ਜੀ. ਟੀ. ਰੋਡ ’ਤੇ ਸੜਕ ਪਾਰ ਕਰਦੇ ਸਮੇਂ ਇਨ੍ਹਾਂ ਕੁੜੀਆਂ ਨੂੰ ਬਿ੍ਰਜਾ ਕਾਰ (ਪੀ. ਬੀ.07 ਬੀ. ਡਬਲਿਊ 0112) ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਨਵਜੋਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਮਤਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਕੁੜੀਆਂ ਪਿੰਡ ਧੰਨੋਵਾਲੀ ਦੀਆਂ ਰਹਿਣ ਵਾਲੀਆਂ ਹਨ। ਗੰਭੀਰ ਹਾਲਤ ’ਚ ਮਮਤਾ ਨੂੰ ਇਲਾਜ ਲਈ ਆਸ਼ੀਰਵਾਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Also Read: ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ, ਟਿਕੈਤ ਬੋਲੇ-‘ਲੋਕ ਜਾਣਦੇ ਹਨ ਕਿੱਥੇ ਰੋਕਣੀ ਹੈ ਰੇਲ’

Leave a Reply

Your email address will not be published. Required fields are marked *