ਜਲੰਧਰ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਵਪਾਰੀ ਵਰਗ ਨਾਲ ਮੁਲਾਕਾਤ ਕਰਨ ਲਈ ਜਲੰਧਰ ਪਹੁੰਚੇ।ਅੱਜ ਉਨ੍ਹਾਂ ਨੇ ਵਪਾਰੀ ਵਰਗ ਲਈ ਕਈ ਵੱਡੇ ਐਲਾਨ ਕੀਤੇ ਹਨ।ਕੇਜਰੀਵਾਲ ਵੱਲੋਂ ਪੰਜਾਬ ਦੇ ਵਪਾਰੀ ਵਰਗ ਨੂੰ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਹੈ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਨੂੰ ਵਪਾਰੀ ਵਰਗ ਤੋਂ ਕੋਈ ਪੈਸਾ ਨਹੀਂ ਚਾਹੀਦਾ ਹੈ ਸਿਰਫ ਉਨ੍ਹਾਂ ਦੇ ਸਾਰੇ ਮਸਲੇ ਹੱਲ ਕਰਨਾ ਚਾਹੁੰਦਾ ਹਾਂ।ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਗੰਡਾ ਟੈਕਸ ਦੇ ਧੰਦਿਆਂ ਨੂੰ ਬੰਦ ਕੀਤਾ ਜਾਵੇਗਾ।ਅੰਤ ਵਿਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਇਕ ਵਾਰ ਬਾਦਲ ਪਰਿਵਾਰ ਅਤੇ ਇਕ ਮੌਕਾ ਕੈਪਟਨ ਸਰਕਾਰ ਨੂੰ ਦਿੱਤਾ ਹੈ ਇਸ ਵਾਰ ਇਕ ਮੌਕਾ ‘ਆਪ’ ਨੂੰ ਦੇਕੇ ਦੇਖੇ।ਤੁਸੀ ਵੀ ਸੁਣੋ ਹੋਰ ਕੀ ਕਿਹਾ ਸੀਐਮ ਕੇਜਰੀਵਾਲ ਨੇ :



