ਮੁਕੇਰੀਆਂ ‘ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਮੁਕੇਰੀਆਂ: ਦੇਰ ਰਾਤ ਮੁਕੇਰੀਆਂ ਵਿਚ ਜੰਮੂ-ਜਲੰਧਰ ਰਾਸ਼ਟਰੀ ਰਾਜਮਾਰਗ ਉੱਤੇ ਇਕ ਫੌਜ ਦੇ ਅਧਿਕਾਰੀ ਦੀ ਕੋਠੀ ਦੇ ਨੇੜੇ ਇਕ ਖਾਲੀ ਪਲਾਟ ਵਿਚ ਇਕ ਨੌਜਵਾਨ ਦਾ ਤੇਜ਼ਧਾਰ…

ਮੁਕੇਰੀਆਂ: ਦੇਰ ਰਾਤ ਮੁਕੇਰੀਆਂ ਵਿਚ ਜੰਮੂ-ਜਲੰਧਰ ਰਾਸ਼ਟਰੀ ਰਾਜਮਾਰਗ ਉੱਤੇ ਇਕ ਫੌਜ ਦੇ ਅਧਿਕਾਰੀ ਦੀ ਕੋਠੀ ਦੇ ਨੇੜੇ ਇਕ ਖਾਲੀ ਪਲਾਟ ਵਿਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਡਡਵਾਲ ਦੇ ਰੂਪ ਵਿਚ ਹੋਈ ਹੈ, ਜੋ ਪੰਜਾਬ ਖੇਤੀ ਵਿਭਾਗ ਵਿਚ ਅਧਿਕਾਰੀ ਸੀ। ਉਧਰ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ।

Also Read: ਕਰਜ਼ੇ ਤੋਂ ਦੁਖੀ ਪਿੰਡ ਸ਼ਾਹਪੁਰ ਕਲਾਂ ਦੇ ਕਿਸਾਨ ਵਲੋਂ ਖ਼ੁਦਕੁਸ਼ੀ

ਮੁਕੇਰੀਆ ਪੁਲਿਸ ਮੁਤਾਬਕ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸ਼ੱਕ ਦੇ ਆਧਾਰ ਉੱਤੇ ਇਕ ਨੌਜਵਾਨ ਆਸ਼ੁਤੋਸ਼ ਸ਼ਰਮਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਥੇ ਹੀ ਪੁਲਿਸ ਨੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮੁਹੱਲੇ ਵਿਚ ਲੱਗੇ ਸੀਸੀਟੀਵੀ ਤੋਂ ਮਦਦ ਲਈ ਜਾ ਰਹੀ ਹੈ ਕਿ ਇਸ ਕਤਲ ਵਿਚ ਆਸ਼ੁਤੋਸ਼ ਦੇ ਨਾਲ ਹੋਰ ਕੌਣ ਲੋਕ ਸਨ।

Also Read: CM ਚੰਨੀ ਦੇ ਮੁੰਡੇ ਦੇ ਵਿਆਹ ਦੀਆਂ ਰੌਣਕਾਂ! ਖੁਸ਼ੀ ‘ਚ CM ਸਾਬ੍ਹ ਨੇ ਚੱਕਿਆ ‘ਸੱਪ’

ਉਥੇ ਹੀ ਅਮਨਦੀਪ ਦੇ ਪਰਿਵਾਰ ਵਿਚ ਸੋਗ ਦਾ ਮਾਹੌਲ ਹੈ। ਪੀੜਤ ਪਰਿਵਾਰ ਨੇ ਕਾਤਲ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ, ਜਿਸਨੇ ਅਮਨਦੀਪ ਨੂੰ ਫੋਨ ਕਰਕੇ ਪਾਰਟੀ ਦੇਣ ਦੇ ਬਹਾਨੇ ਬੁਲਾਇਆ ਸੀ ਤੇ ਉਸ ਦਾ ਕਤਲ ਕਰ ਦਿੱਤਾ। ਉਥੇ ਹੀ ਥਾਣਾ ਇੰਚਾਰਜ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਧਾਰਾ 302 ਦਾ ਪਰਚਾ ਦਰਜ ਕੀਤਾ ਗਿਆ ਹੈ।

Also Read: ਪੰਜਾਬ ‘ਚ ਵਧਿਆ ਬਿਜਲੀ ਸੰਕਟ, ਪੰਜ ਯੂਨਿਟ ਹੋਏ ਬੰਦ

Leave a Reply

Your email address will not be published. Required fields are marked *