ਪੰਜਾਬ CM ਚੰਨੀ ਦੇ ਬੇਟੇ ਦਾ ਵਿਆਹ, ਕਾਂਗਰਸ ਦੇ ਸਾਰੇ ਧੜਿਆਂ ਨੂੰ ਸੱਦਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਸਪੁੱਤਰ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਨੇੜਲੇ ਪਿੰਡ ਅਮਲਾਲਾ ਦੀ ਸਿਮਰਨਧੀਰ ਕੌਰ ਨਾਲ…

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਸਪੁੱਤਰ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਨੇੜਲੇ ਪਿੰਡ ਅਮਲਾਲਾ ਦੀ ਸਿਮਰਨਧੀਰ ਕੌਰ ਨਾਲ ਹੋ ਰਿਹਾ ਹੈ।

Also Read : ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਸੀਐਮ ਚੰਨੀ

ਨਵਜੀਤ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਲਾਅ ਕੀਤੀ ਹੈ। ਸਿਮਰਨਧੀਰ ਕੌਰ ਨੇ ਵੀ ਇੰਜੀਨੀਅਰਿੰਗ ਕੀਤੀ ਹੈ ਅਤੇ ਹੁਣ ਐੱਮ. ਬੀ. ਏ. ਕਰ ਰਹੀ ਹੈ। ਵਿਆਹ ਦੇ ਸੱਦਾ ਪੱਤਰ ਮੁਤਾਬਕ ਦੋਹਾਂ ਦਾ ਵਿਆਹ ਮੁਹਾਲੀ ਦੇ ਫੇਜ਼ 3 ਬੀ 1 ਵਿਚ ਐਤਵਾਰ 10 ਅਕਤੂਬਰ ਨੂੰ ਹੋਵੇਗਾ। ਵਿਆਹ ਮਗਰੋਂ ਬਾਰਾਤੀ ਗੁਰੂ ਕਾ ਲੰਗਰ ਛਕਣਗੇ।

Also Read : ਇਕ ਹੋਰ ਮਾਮਲੇ ‘ਚ ਰਾਮ ਰਹੀਮ ਦੋਸ਼ੀ ਕਰਾਰ, 12 ਅਕਤੂਬਰ ਨੂੰ ਸੁਣਾਇਆ ਜਾਵੇਗਾ ਫੈਸਲਾ

ਇਸ ਮਗਰੋਂ  ਵਿਆਹ ਦੀ ਰਿਸੈਪਸ਼ਨ ਅਰਿਸਤਾ ਪੈਲੇਸ ਸੰਨੀ ਐਨਕਲੇਵ ਖਰੜ ਵਿਚ ਹੋਵੇਗੀ। ਚੰਨੀ ਨੇ ਵਿਆਹ ’ਤੇ ਕਾਂਗਰਸ ਦੇ ਸਾਰੇ ਧੜਿਆਂ ਨੂੰ ਸੱਦਿਆ ਹੈ। ਜ਼ਿਕਰਯੋਗ ਹੈ ਕਿ ਚੰਨੀ ਵੱਲੋਂ ਜਦੋਂ ਪਹਿਲਾਂ ਵਿਆਹ ਦੇ ਕਾਰਡ ਛਪਵਾਏ ਗਏ ਸਨ ਉਸ ਸਮੇਂ ਉਹ ਕੈਬਨਿਟ ਮੰਤਰੀ ਸਨ।

ਮੁੜ ਛਪਵਾਏ ਵਿਆਹ ਦੇ ਕਾਰਡ

ਪਰ ਬੀਤੇ ਦਿਨੀਂ ਜਦੋਂ ਉਨ੍ਹਾਂ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਤਾਂ ਉਨ੍ਹਾਂ ਨੇ ਅਨੰਦ ਕਾਰਜ ਦੀ ਥਾਂ ਤਾਂ ਬਦਲੀ ਹੀ, ਨਾਲ ਹੀ ਨਵੇਂ ਪਤੇ ਦੇ ਨਾਲ ਆਪਣਾ ਅਹੁਦਾ ਵੀ ਸੱਦਾ ਪੱਤਰ ਤੋਂ ਬਦਲਵਾਇਆ। ਜਿੱਥੇ ਪਹਿਲਾਂ ਕੈਬਨਿਟ ਮਨਿਸਟਰ ਲਿਖਿਆ ਹੋਇਆ ਸੀ, ਹੁਣ ਉਸ ਥਾਂ ‘ਤੇ ਮੁੱਖ ਮੰਤਰੀ ਪੰਜਾਬ ਲਿਖਿਆ ਹੋਇਆ ਹੈ।

Leave a Reply

Your email address will not be published. Required fields are marked *