ਲਖੀਮਪੁਰ ਕਾਂਡ ਹੁਣ ਹਰਿਆਣਾ ‘ਚ ਦੁਹਰਾਉਣ ਦੀ ਕੋਸ਼ਿਸ਼! ਕਿਸਾਨਾਂ ‘ਤੇ ਗੱਡੀ ਚਾੜਨ ਦੀ ਕੋਸ਼ਿਸ਼

ਚੰਡੀਗੜ੍ਹ: ਲਖੀਮਪੁਰ ਖੇਰੀ ਦਾ ਵਿਵਾਦ ਅਜੇ ਰੁਕਿਆ ਵੀ ਨਹੀਂ ਸੀ ਕਿ ਇਸ ਵਿਚਾਲੇ ਹਰਿਆਣਾ ਦੇ ਅੰਬਾਲਾ ਵਿਚ ਇਕ ਹੋਰ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ…

ਚੰਡੀਗੜ੍ਹ: ਲਖੀਮਪੁਰ ਖੇਰੀ ਦਾ ਵਿਵਾਦ ਅਜੇ ਰੁਕਿਆ ਵੀ ਨਹੀਂ ਸੀ ਕਿ ਇਸ ਵਿਚਾਲੇ ਹਰਿਆਣਾ ਦੇ ਅੰਬਾਲਾ ਵਿਚ ਇਕ ਹੋਰ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਭਾਜਪਾ ਨੇਤਾਵਾਂ ਦਾ ਵਿਰੋਧ ਕਰਨ ਪਹੁੰਚੇ ਕਿਸਾਨ ਉੱਤੇ ਗੱਡੀ ਚੜਾਈ ਗਈ, ਜਿਸ ਵਿਚ ਉਹ ਜ਼ਖਮੀ ਹੋ ਗਿਆ। ਕਾਂਗਰਸ ਨੇ ਦੋਸ਼ ਲਾਇਆ ਕਿ ਕੁਰਕਸ਼ੇਤਰ ਤੋਂ ਭਾਜਪਾ ਸੰਸਦ ਮੈਂਬਰ ਨਾਇਬ ਸੈਣੀ ਦੇ ਕਾਫਿਲੇ ਨੇ ਅੰਬਾਲਾ ਦੇ ਨਾਰਾਇਣਗੜ੍ਹ ਵਿਚ ਵਿਰੋਧ ਕਰ ਰਹੇ ਕਿਸਾਨ ਉੱਤੇ ਗੱਡੀ ਚੜਾ ਦਿੱਤੀ।

Also Read: ਪਟਿਆਲਿਓ ਨਿੱਕਲੇ ਸਾਰ ਸਿੱਧੂ ਦਾ ਜ਼ਬਰਦਸਤ ਵਿਰੋਧ! ਟੋਲ ਪਲਾਜ਼ੇ ‘ਤੇ ਕਿਸਾਨਾਂ ਨੇ ਗੱਡੀਆਂ ਤੋਂ ਉਤਾਰੇ ਸਟਿੱਕਰ 

ਅੰਬਾਲਾ ਦੇ ਨਾਰਾਇਣਗੜ ਵਿਚ ਵਾਪਰੀ ਇਸ ਘਟਨਾ ਨੂੰ ਲੈ ਕੇ ਕਾਂਗਰਸ ਨੇ ਭਾਜਪਾ ਉੱਤੇ ਨਿਸ਼ਾਨਾ ਵਿੰਨ੍ਹਿਆ ਹੈ। ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਨੇ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਕਿ ਕੀ ਭਾਜਪਾਈ ਪਾਗਲ ਹੋ ਚੁੱਕੇ ਹਨ? ਕੁਰਕਸ਼ੇਤਰ ਤੋਂ ਭਾਜਪਾ ਸੰਸਦ ਮੈਂਬਰ ਨਾਇਬ ਸੈਣੀ ਦੇ ਕਾਫਿਲੇ ਨੇ ਅੰਬਾਲਾ ਦੇ ਨਾਰਾਇਣਗੜ੍ਹ ਵਿਚ ਵਿਰੋਧ ਕਰ ਰਹੇ ਕਿਸਾਨ ਉੱਤੇ ਗੱਡੀ ਚੜਾਈ।

Also Read: ਸੁਪਰੀਮ ਕੋਰਟ ਨੇ ਯੂਪੀ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ, ਕੱਲ ਫਿਰ ਹੋਵੇਗੀ ਸੁਣਵਾਈ

ਕੀ ਹੈ ਮਾਮਲਾ
ਅੱਜ ਨਾਰਾਇਣਗੜ੍ਹ ਵਿਚ ਇਕ ਸਨਮਾਨ ਸਮਾਗਮ ਵਿਚ ਖੇਡ ਮੰਤਰੀ ਸੰਦੀਪ ਸਿੰਘ ਤੇ ਕੁਰਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸੈਣੀ ਪਹੁੰਚਣ ਵਾਲੇ ਸਨ। ਜਿਵੇਂ ਹੀ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿਸਾਨ ਉਥੇ ਉਸ ਪ੍ਰੋਗਰਾਮ ਦਾ ਵਿਰੋਧ ਕਰਨ ਪਹੁੰਚ ਗਏ। ਕਿਸਾਨਾਂ ਨੇ ਜੰਮਕੇ ਨਾਅਰੇਬਾਜ਼ੀ ਕੀਤੀ।

Also Read: ਹਰਿਆਣਾ-ਯੂਪੀ ਬਾਰਡਰ ‘ਤੇ ਰੋਕਿਆ ਗਿਆ ਕਾਂਗਰਸ ਦਾ ਕਾਫਲਾ, ਹੋਇਆ ਜ਼ਬਰਦਸਤ ਹੰਗਾਮਾ

ਜਾਣਕਾਰੀ ਮੁਤਾਬਕ ਸਵੇਰੇ 11 ਵੱਜ ਕੇ 15 ਮਿੰਟ ਉੱਤੇ ਭਵਨ ਪ੍ਰੀਤ ਸਿੰਘ ਨਾਂ ਦੇ ਕਿਸਾਨ ਨੇ ਨਾਰਾਇਣਗੜ੍ਹ ਦੇ ਡੀਸੀਪੀ ਨੂੰ ਸ਼ਿਕਾਇਤ ਦਿੱਤੀ ਕਿ ਉਸ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਹੋਈ ਹੈ। ਦੱਸਿਆ ਗਿਆ ਹੈ ਕਿ ਉਹ ਗੱਡੀ ਸੰਸਦ ਮੈਂਬਰ ਨਾਇਬ ਸੈਣੀ ਦੇ ਕਾਫਿਲੇ ਦੀ ਸੀ।

Leave a Reply

Your email address will not be published. Required fields are marked *