ਚੰਡੀਗੜ੍ਹ : ਲਖੀਮਪੁਰ ਖੀਰੀ ਵਿਚ ਵਾਪਰੇ ਘਟਨਾਕ੍ਰਮ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਵਿਚ ਹੱਲਾ-ਬੋਲ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਲਖੀਮਪੁਰ ਹਿੰਸਾ ਦੇ ਵਿਰੋਧ ਵਿਚ ਰਾਜਭਵਨ ਦਾ ਘੇਰਾਓ ਕੀਤਾ ਜਾ ਰਿਹਾ ਹੈ।
Also Read : ਪਟਾਕਿਆਂ ‘ਤੇ ਸਖਤ ਸੁਪਰੀਮ ਕੋਰਟ, ‘ਜਸ਼ਨ ਹੋਣਾ ਚਾਹੀਦਾ ਪਰ ਕਿਸੇ ਦੀ ਜਾਨ ਦੀ ਕੀਮਤ ‘ਤੇ ਨਹੀਂ’
ਦੱਸ ਦਈਏ ਕਿ ਲਖੀਮਪੁਰ ਵਿਚ ਵਾਪਰੇ ਘਟਨਾਕ੍ਰਮ ਵਿਚ 8 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੰਜਾਬ ਸਣੇ ਦੇਸ਼ ਭਰ ਵਿਚ ਸਿਆਸਤ ਗਰਮਾ ਗਈ। ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਕੇਂਦਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਯੂਪੀ ਸਰਕਾਰ ਵਲੋਂ ਕਿਸੇ ਵੀ ਸਿਆਸੀ ਜਾਂ ਹੋਰ ਸ਼ਖਸੀਅਤ ਨੂੰ ਲਖੀਮਪੁਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਤਾਜ਼ਾ ਘਟਨਾਕ੍ਰਮ ਵਿਚ ਆਪ ਵਰਕਰਾਂ ਨੇ ਜਿਥੇ ਰਾਜਭਵਨ ਦਾ ਘੇਰਾਓ ਕੀਤਾ ਉਥੇ ਹੀ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀਆਂ ਵਾਛੜਾਂ ਵੀ ਛੱਡੀਆਂ ਗਈਆਂ।



