ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੇ ਘਟਨਾਕ੍ਰਮ ਦੇ ਮਾਮਲੇ ਵਿਚ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਯੂਪੀ ਜਾਣ ਵਾਲੇ ਸਨ। ਇਸ ਲਈ ਉਨ੍ਹਾਂ ਨੇ ਯੂਪੀ ਸਰਕਾਰ ਤੋਂ ਚਾਪਰ ਉਤਾਰਣ ਦੀ ਆਗਿਆ ਮੰਗੀ ਸੀ। ਪਰ ਹੁਣ ਯੂਪੀ ਸਰਕਾਰ ਵਲੋਂ ਧਾਰਾ 144 ਦਾ ਹਵਾਲਾ ਦਿੰਦੇ ਹੋਏ ਇਸ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
Also Read : ਪੰਜਾਬ ਰਾਜਭਵਨ ਦੇ ਬਾਹਰ ਵਿਰੋਧ ਕਾਰਨ ਪੁਲਿਸ ਨੇ ਸਿੱਧੂ ਸਣੇ ਹਿਰਾਸਤ ‘ਚ ਲਏ ਕਈ ਕਾਂਗਰਸੀ ਆਗੂ
ਦੱਸ ਦਈਏ ਕਿ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸੂਬੇ ਵਿਚ ਕਿਸੇ ਨੂੰ ਵੀ ਲਖੀਮਪੁਰ ਖੀਰੀ ਜਾਣ ਦੀ ਆਗਿਆ ਨਾ ਦਿੱਤੀ ਜਾਵੇ। ਯੂਪੀ ਸਰਕਾਰ ਨੇ ਪੱਤਰ ਵਿਚ ਲਿਖਿਆ ਕਿ ਲਖੀਮਪੁਰ ਖੀਰੀ ਵਿਚ ਧਾਰਾ 144 ਲਾਈ ਗਈ ਹੈ। ਇਥੇ ਐਤਵਾਰ ਨੂੰ ਹਿੰਸਾ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ।
Also Read : ਲਖੀਮਪੁਰ ਹਿੰਸਾ: ਕਿਸਾਨ ਸੰਗਠਨਾਂ ਤੇ ਸਰਕਾਰ ‘ਚ ਬਣੀ ਸਹਿਮਤੀ, ਮ੍ਰਿਤਕਾਂ ਦੇ ਪਰਿਵਾਰ ਨੂੰ 45 ਲੱਖ ਤੇ ਸਰਕਾਰੀ ਨੌਕਰੀ
ਦੱਸ ਦਈਏ ਕਿ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਦੇ ਬਾਅਦ ਸਿਆਸਤ ਤੇਜ਼ ਹੋ ਗਈ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸੰਗਠਨ ਲਖੀਮਪੁਰ ਖੀਰੀ ਵੱਲ ਕੂਚ ਕਰ ਰਹੇ ਹਨ। ਪੰਜਾਬ ਤੋਂ ਵੀ ਕਿਸਾਨਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਵਿਚ ਲਖੀਮਪੁਰ ਖੀਰੀ ਵਿਚ ਕਾਨੂੰਨ ਵਿਵਸਥਾ ਬਣੀ ਰਹੇ ਇਸ ਦੇ ਲਈ ਯੂਪੀ ਸਰਕਾਰ ਹਰ ਅਹਿਤਿਆਤੀ ਕਦਮ ਚੁੱਕ ਰਹੀ ਹੈ।



