ਅਟਾਰੀ : ਸਰਹੱਦ ਰਸਤੇ ਪਾਕਿਸਤਾਨ ਵੱਲੋਂ ਹੈਰੋਇਨ ਭੇਜਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਨੇ ਬੀਤੀ ਰਾਤ ਇਕ ਪਾਕਿਸਤਾਨੀ ਸਮੱਗਲਰ ਨੂੰ 6 ਕਿੱਲੋ ਹੈਰੋਇਨ ਸਮੇਤ ਹਿਰਾਸਤ ‘ਚ ਲਿਆ।
Also Read: AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਸਿੱਧੂ ਦਾ ਧਮਾਕੇਦਾਰ ਟਵੀਟ
ਓਧਰ, ਐਤਵਾਰ ਰਾਤ ਕਰੀਬ 12.53 ਤੋਂ 12.55 ਤਕ ਬੀਓਪੀ ਧਰਮਾ ਦੇ ਬੁਰਜੀ ਪਿਲਰ ਨੰਬਰ 137/20 ਦੇ ਏਰੀਏ ‘ਚ ਫੈਂਸਿੰਗ ਉੱਪਰ ਬੀਐੱਸਐੱਫ ਦੀ 103 ਬਟਾਲੀਅਨ ਅਮਰਕੋਟ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਨ੍ਹਾਂ ਨੇ ਦੋ ਰਾਊਂਡ ਫਾਇਰ ਕੀਤੇ ਅਤੇ ਡਰੋਨ ਵਾਪਸ ਜਾਣ ਦੀ ਆਵਾਜ਼ ਵੀ ਸੁਣੀ। ਖਾਲੜਾ ਥਾਣੇ ਦੇ ਇਸ ਖੇਤਰ ‘ਚ ਲਗਾਤਾਰ ਡਰੋਨ ਦੀ ਆਮਦ ਹੋ ਰਹੀ ਹੈ ਜਦੋਂਕਿ ਡਰੋਨ ਰਾਹੀਂ ਤਰਨਤਾਰਨ ਦੇ ਸਰਹੱਦੀ ਖੇਤਰ ਵਿਚ ਭੇਜੇ ਗਏ ਦੋ ਟਿਫ਼ਨ ਬੰਬ ਅਤੇ ਦੋ ਹੱਥ ਗੋਲਿਆਂ ਸਮੇਤ ਕੇਟੀਐੱਫ ਦੇ ਨਾਲ ਸਬੰਧਤ ਤਿੰਨ ਨੌਜਵਾਨ ਵੀ ਭਿੱਖੀਵਿੰਡ ਪੁਲਿਸ ਵੱਲੋਂ ਕਾਬੂ ਕੀਤੇ ਜਾ ਚੁੱਕੇ ਹਨ।
Also Read: ਪੰਜਾਬ ਮੁੱਖ ਮੰਤਰੀ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ



