ਪਟਿਆਲਾ : ਨਗਰ ਨਿਗਮ ਵੱਲੋਂ ਡੇਅਰੀਆਂ ਨੂੰ ਸ਼ਹਿਰ ’ਚੋਂ ਬਾਹਰ ਕੱਢਣ ਨੂੰ ਲੈ ਕੇ 30 ਸਤੰਬਰ ਤੱਕ ਦੇ ਅਲਟੀਮੈਂਟ ਤੋਂ ਘਬਰਾਏ ਡੇਅਰੀ ਫਾਰਮ ਯੂਨੀਅਨ ਦੇ ਆਗੂ ਅੱਧੀ ਰਾਤ ਨੂੰ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚ ਗਏ। ਮੁੱਖ ਮੰਤਰੀ ਚੰਨੀ ਵੀ ਅੱਧੀ ਰਾਤ ਨੂੰ ਹੀ ਪਟਿਆਲਾ ਦੇ ਡੇਅਰੀ ਵਾਲਿਆਂ ਨੂੰ ਮਿਲਣ ਲਈ ਬਾਹਰ ਆ ਗਏ।
Also Read : ਲਗਾਤਾਰ ਤੀਜੇ ਦਿਨ ਵੀ ਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਆਪਣੇ ਸ਼ਹਿਰ ‘ਚ ਤੇਲ ਦੇ ਰੇਟ
ਜਿਉਂ ਹੀ ਡੇਅਰੀ ਯੂਨੀਅਨ ਦੇ ਆਗੂਆਂ ਨੇ ਮੁੱਖ ਮੰਤਰੀ ਨੂੰ ਆਪਣਾ ਦਰਦ ਸੁਣਾਇਆ ਤਾਂ ਮੁੱਖ ਮੰਤਰੀ ਨੇ ਉਸੇ ਸਮੇਂ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੂੰ ਫੋਨ ਮਿਲਾ ਲਿਆ ਅਤੇ ਨਿਰਦੇਸ਼ ਦਿੱਤੇ ਕਿ ਜਦੋਂ ਤੱਕ ਡੇਅਰੀ ਪ੍ਰਾਜੈਕਟ ਪੂਰਾ ਨਹੀਂ ਹੋ ਜਾਂਦਾ, ਕੋਈ ਵੀ ਡੇਅਰੀ ਮਾਲਕਾਂ ਨੂੰ ਤੰਗ-ਪਰੇਸ਼ਾਨ ਨਹੀਂ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ। ਡੇਅਰੀ ਵਾਲਿਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਥਾਂ ਕੁਲੈਕਟਰ ਰੇਟ ’ਤੇ ਦਿੱਤੀ ਜਾਵੇ, ਸ਼ਹਿਰ ਦੇ ਚਾਰੇ ਪਾਸੇ ਡੇਅਰੀਆਂ ਸ਼ਿਫਟ ਕੀਤੀਆਂ ਜਾਣ, ਸ਼ਹਿਰ ’ਚ 557 ਡੇਅਰੀਆਂ ਅਤੇ ਪਲਾਟ ਸਿਰਫ 134 ਅਤੇ ਉਹ ਵੀ 150 ਤੋਂ 300 ਗਜ਼ ਦੇ ਹੀ ਹਨ।ਸੀਐਮ ਚੰਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਹੀ ਹੈ।



