ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਦਿੱਲੀ ਜਾਣਗੇ।ਜਾਣਕਾਰੀ ਮੁਤਾਬਿਕ ਸੀਐਮ ਚੰਨੀ 4 ਵਜੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ । ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿਚ ਝੋਨੇ ਦੀ ਖਰੀਦ ‘ਚ ਹੋ ਰਹੀ ਦੇਰੀ ਦਾ ਮਸਲਾ ਚੁਕਣਗੇ। ਇਸ ਦੌਰਾਨ ਸੀਐਮ ਚੰਨੀ ਹਾਈਕਮਾਨ ਨੂੰ ਮਿਲ ਸਕਦੇ ਹਨ। ਦੱਸਣਯੋਗ ਹੈ ਕਿ ਸੀਐਮ ਚੰਨੀ ਦੇ ਨਾਲ ਪ੍ਰਮੁੱਖ ਸੱਕਤਰ ਲਾਲ ਸਿੰਘ ਅਤੇ ਅਨਿਰੁੱਧ ਤਿਵਾਰੀ ਵੀ ਜਾਣਗੇ।
