ਸੁਨੀਲ ਜਾਖੜ ਦਾ ਸਿੱਧੂ ‘ਤੇ ਹਮਲਾ, ਕਿਹਾ- ‘ਇਹ ਕੋਈ ਕ੍ਰਿਕੇਟ ਨਹੀਂ’

ਚੰਡੀਗੜ੍ਹ :  ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਵਿਵਾਦ ਦੇ ਵਿਚਕਾਰ ਕਾਂਗਰਸ  ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕੀਤਾ ਹੈ।  ਜਾਖੜ ਨੇ ਆਪਣੇ ਟਵੀਟ ਵਿੱਚ…

ਚੰਡੀਗੜ੍ਹ :  ਪੰਜਾਬ ਕਾਂਗਰਸ ਵਿੱਚ ਪੈਦਾ ਹੋਏ ਵਿਵਾਦ ਦੇ ਵਿਚਕਾਰ ਕਾਂਗਰਸ  ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕੀਤਾ ਹੈ।  ਜਾਖੜ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਇਹ ਕ੍ਰਿਕਟ ਨਹੀਂ ਹੈ।  ਸਿੱਧੂ ਨੂੰ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਹੈ ਕਿ ਇਸ ਪੂਰੇ ਘਟਨਾਕ੍ਰਮ ਵਿੱਚ ਜਿਸ ਚੀਜ਼ ਨਾਲ ਸਮਝੌਤਾ ਕੀਤਾ ਗਿਆ ਹੈ ਉਹ ਹੈ ਕਾਂਗਰਸ ਲੀਡਰਸ਼ਿਪ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਉੱਤੇ ਭਰੋਸਾ। ਜਾਖੜ ਨੇ ਇਸ ਟਵੀਟ ਰਾਹੀਂ ਸਿੱਧੂ ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕ੍ਰਿਕਟ ਨਹੀਂ ਹੈ ਅਤੇ ਕਾਂਗਰਸ ਹਾਈ ਕਮਾਂਡ ਨੇ ਜਿਸ ਚੀਜ਼ ਤੇ ਸਮਝੌਤਾ ਕੀਤਾ ਹੈ,ਉਹ ਸਿੱਧੂ ਤੇ ਭਰੋਸਾ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਸਿੱਧੂ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਸੀ ਕਿ ਉਹ ਪੰਜਾਬ ਦੀ ਭਲਾਈ  ਦੇ ਏਜੰਡੇ ਨਾਲ ਸਮਝੌਤਾ ਨਹੀਂ ਕਰ ਸਕਦੇ ।

Leave a Reply

Your email address will not be published. Required fields are marked *