ਚੰਡੀਗੜ੍ਹ : 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਖਬਰ ਮਿਲੀ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 29 ਸਤੰਬਰ ਨੂੰ ਪੰਜਾਬ ਦਾ 2 ਦਿਨੀਂ ਦੌਰਾ ਕਰਨ ਜਾ ਰਹੇ ਹਨ।
Read More: ਦੇਸ਼ ਦੇ 11 ਸੂਬਿਆਂ ‘ਚ ਮਿਲਿਆ ਡੇਂਗੂ ਦਾ ਨਵਾਂ ਰੂਪ DENV 2, ਯੂਪੀ ਕਹਿਰ ਜਾਰੀ
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤੇਜ਼ ਹੋਈਆਂ ਸਰਗਰਮੀਆਂ ਵਿਚਾਲੇ ‘ਆਪ’ ਸੁਪਰੀਮੋ ਬਿਜਲੀ ਤੋਂ ਬਾਅਦ ਹੁਣ ਹੈਲਥ ਗਾਰੰਟੀ ਦੇ ਸਕਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਨੇ 26 ਸਤੰਬਰ ਨੂੰ ਪੰਜਾਬ ਦੌਰੇ ਦਾ ਮਨ ਬਣਾਇਆ ਸੀ ਪਰ ਉਸ ਸਮੇਂ ਦੌਰਾਨ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੀ ਰੈਲੀ ਜਾਂ ਇਕੱਠ ਕਰਨ ਤੋਂ ਵਰਜਿਆ ਸੀ। ਇਸ ਲਈ 26 ਸਤੰਬਰ ਦਾ ਦੌਰਾ ਰੱਦ ਕਰ ਦਿੱਤਾ ਗਿਆ ਸੀ। ਮੌਜੂਦਾ ਦੌਰੇ ਦੌਰਾਨ ਕੇਜਰੀਵਾਲ ਲੁਧਿਆਣਾ ਵਿਚ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।
Read More: ਦੇਸ਼ ‘ਚ 201 ਦਿਨਾਂ ‘ਚ ਸਭ ਤੋਂ ਘੱਟ ਕੋਰੋਨਾ ਮਾਮਲੇ, 26 ਹਜ਼ਾਰ ਤੋਂ ਵਧੇਰੇ ਲੋਕ ਹੋਏ ਸਿਹਤਮੰਦ



