ਲੁਧਿਆਣਾ ਦੌਰੇ ‘ਤੇ ਸੁਖਬੀਰ ਬਾਦਲ, ਜੈਨ ਸਮਾਜ ਨੂੰ ਕੀਤਾ ਸੰਬੋਧਨ

ਲੁਧਿਆਣਾ : ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਜੈਨ ਸਮਾਜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਅਤੇ ਜੈਨ ਧਰਮ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ,…

ਲੁਧਿਆਣਾ : ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਜੈਨ ਸਮਾਜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਅਤੇ ਜੈਨ ਧਰਮ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ, ਉਨ੍ਹਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਟੋਡਰ ਮਲ ਜੈਨ ਜੀ ਨੇ ਮੁਗਲਾਂ ਦੇ ਖਿਲਾਫ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਐਲਾਨ ਕੀਤਾ ਕਿ ਜੈਨ ਸਮਾਜ ਵੱਲੋਂ 20 ਏਕੜ ਜ਼ਮੀਨ ਦੀ ਮੰਗ ਕੀਤੀ ਗਈ ਹੈ ਜਿਸਨੂੰ ਸਾਡੀ ਸਰਕਾਰ ਬਣਨ ‘ਤੇ ਪੂਰਾ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰਿਆਂ ਧਰਮਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਉਨ੍ਹਾਂ ਨੂੰ ਇੱਕਠਾ ਕਰਨਾ ਅਤੇ ਪੰਜਾਬ ਵਿਚ ਚੱਲ ਰਹੇ ਗੈਂਗਸਟਰ ਰਾਜ ਨੂੰ ਖਤਮ ਕਰਨਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਟਿੱਚਾ ਹੈ।

 

 

Leave a Reply

Your email address will not be published. Required fields are marked *