PSEB ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ, ਫਰੀਦਕੋਟ ਦੀ ਧੀ ਗਗਨਦੀਪ ਕੌਰ ਨੇ ਮਾਰੀ ਬਾਜ਼ੀ

PSEB announced the 10th result: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦਾ ਰਿਜ਼ਲਟ ਐਲਾਨਿਆ ਗਿਆ ਹੈ । ਫਰੀਦਕੋਰਟ ਦੀ ਧੀ ਗਗਨਦੀਪ ਕੌਰ ਨੇ 650…

PSEB announced the 10th result: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦਾ ਰਿਜ਼ਲਟ ਐਲਾਨਿਆ ਗਿਆ ਹੈ । ਫਰੀਦਕੋਰਟ ਦੀ ਧੀ ਗਗਨਦੀਪ ਕੌਰ ਨੇ 650 ਪੂਰੇ ਨੰਬਰ ਲੈ ਕੇ ਟੌਪ ਕੀਤਾ ਹੈ। ਦੂਜੇ ਨੰਬਰ ਉੱਤੇ 648 ਨੰਬਰ ਲੈ ਕੇ ਨਵਜੋਤ ਰਹੀ ਅਤੇ ਤੀਜੇ ਉਤੇ ਹਰਮਨਦੀਪ ਕੌਰ ਰਹੀ ਹੈ। ਉਥੇ ਹੀ 10ਵੀਂ ਕਲਾਸ ਦਾ ਰਿਜ਼ਲਟ 97 ਫੀਸਦ ਰਿਹਾ ਹੈ। 

ਪੰਜਾਬ ਸਕੂਲ ਸਿੱਖਿਆ ਬੋਰਡ ਮੁਤਾਬਿਕ ਕੁੱਲ ਨਤੀਜਾ 97.54 ਫ਼ੀਸਦ ਰਿਹਾ। ਸਰਕਾਰੀ ਸਕੂਲਾਂ ਦਾ ਪਾਸ ਫ਼ੀਸਦ 97.76 ਰਿਹਾ ਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 97% ਰਿਹਾ। 98.46 ਫ਼ੀਸਦ ਕੁੜੀਆਂ ਤੇ 96.73 ਫ਼ੀਸਦ ਮੁੰਡੇ ਪਾਸੇ ਹੋਏ ਹਨ। ਟਰਾਂਸਜੈਂਡਰ ਵਿਦਿਆਰਥੀ 100 ਫ਼ੀਸਦ ਪਾਸ ਹੋਏ ਹਨ। 281327 ਵਿਦਿਆਰਥੀਆਂ ‘ਚੋਂ 274400 ਪਾਸ ਹੋਏ ਹਨ। 653 ਵਿਦਿਆਰਥੀ ਫੇਲ੍ਹ ਹੋਏ ਹਨ। 6171 ਵਿਦਿਆਰਥੀਆਂ ਦੀ ਕੰਪਾਰਟਮੈੰਟ ਹੈ। 99.19 ਪਾਸ ਫ਼ੀਸਦ ਨਾਲ ਪਠਾਨਕੋਠ ਜ਼ਿਲ੍ਹਾ ਪੰਜਾਬ ਭਰ ‘ਚੋਂ ਮੋਹਰੀ ਰਿਹਾ। 2266 ਵਿਦਿਆਰਥੀ ਪੰਜਾਬੀ ‘ਚੋਂ ਫੇਲ੍ਹ ਹੋਏ ਹਨ। ਸਿਰਫ਼ ਤਿੰਨ ਵਿਸ਼ਿਆਂ ਦਾ ਨਤੀਜਾ 100 ਫ਼ੀਸਦ ਆਇਆ ਹੈ। ਸੰਗੀਤ ਗਾਇਨ, ਸੰਗੀਤ ਵਾਦਨ ਤੇ ਉਰਦੂ ਇਲੈਕਟਿਵ ਦਾ ਨਤੀਜਾ 100 ਫ਼ੀਸਦ ਹੈ। ਓਪਨ ਸਕੂਲ ਦਾ ਨਤੀਜਾ 79.26 ਫ਼ੀਸਦ ਰਿਹਾ।

ਫਰੀਦਕੋਟ ਦੀ ਗਗਨਦੀਪ ਕੌਰ ਨੇ 650 ਵਿਚੋਂ 650 ਨੰਬਰ ਲੈ ਕੇ 100 ਫ਼ੀਸਦ ਨਾਲ ਸੂਬੇ ‘ਚੋਂ ਟਾਪ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਮਾਰਚ 2023 ਵਿੱਚ ਕਰਵਾਈ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਨਤੀਜਾ 26 ਮਈ ਨੂੰ ਐਲਾਨ ਕਰ ਦਿੱਤਾ ਜਾਵੇਗਾ। ਸਬੰਧਤ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਇਹ ਨਤੀਜਾ ਅਗਲੇ ਦਿਨ 27 ਮਈ ਨੂੰ ਬੋਰਡ ਦੀ ਵੈਬਸਾਈਟ www.pseb.ac.in ਅਤੇ www.indiaresults.com ‘ਤੇ ਉਪਲਬਧ ਕਰਵਾ ਦਿੱਤਾ ਜਾਵੇਗਾ। ਇਨ੍ਹਾਂ ਵੈੱਬ-ਸਾਈਟਜ਼ ਤੋਂ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਦੇਖ ਅਤੇ ਡਾਊਨਲੋਡ ਕਰ ਸਕਣਗੇ।

Leave a Reply

Your email address will not be published. Required fields are marked *