ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-34 ਸਥਿਤ ਪ੍ਰਦਰਸ਼ਨੀ ਗਰਾਊਂਡ ‘ਚ ਸ਼ਨੀਵਾਰ ਨੂੰ ਗਾਇਕ ਅਰਿਜੀਤ ਸਿੰਘ ਦੇ ਲਾਈਵ-ਇਨ ਕੰਸਰਟ ਦੇ ਮੱਦੇਨਜ਼ਰ ਕੁਝ ਨੇੜਲੀਆਂ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ, ਜਦਕਿ ਕੁਝ ਨੂੰ ਮੋੜ ਦਿੱਤਾ ਗਿਆ। ਹਾਲਾਂਕਿ, ਇਸ ਸਮੇਂ ਦੌਰਾਨ ਪੁਲਿਸ ਐਮਰਜੈਂਸੀ ਸੇਵਾ ਵਾਲੇ ਵਾਹਨਾਂ ਨੂੰ ਜਾਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਟਰੈਫਿਕ ਪੁਲੀਸ ਵੱਲੋਂ ਵਾਹਨਾਂ ਦੀ ਪਾਰਕਿੰਗ ਦੇ ਵੀ ਪ੍ਰਬੰਧ ਕੀਤੇ ਗਏ ਹਨ।
ਪਾਰਕਿੰਗ ਲਈ ਵਿਸ਼ੇਸ਼ ਹਦਾਇਤਾਂ
ਇਸ ਤਹਿਤ ਡਾਇਮੰਡ/ਲੌਂਜ ਟਿਕਟਾਂ ਵਾਲੇ ਡਰਾਈਵਰ ਸੈਕਟਰ 34 ਸਥਿਤ ਫਰਨੀਚਰ ਮਾਰਕੀਟ ਦੇ ਸਾਹਮਣੇ ਸਟੇਜ ਦੇ ਪਿੱਛੇ ਪਾਰਕ ਕਰਨਗੇ। ਪਲੈਟੀਨਮ ਟਿਕਟਾਂ ਵਾਲੇ ਡਰਾਈਵਰ ਸੈਕਟਰ 34 ਦੇ ਗੁਰਦੁਆਰੇ ਦੇ ਸਾਹਮਣੇ ਪਾਰਕ ਕਰਨਗੇ। ਇਸੇ ਤਰ੍ਹਾਂ ਸਾਧਾਰਨ ਟਿਕਟ ਵਾਲੇ ਵਾਹਨ ਚਾਲਕਾਂ ਲਈ ਸ਼ਾਮ ਦੇ ਫੈਸ਼ਨ ਮਾਲ ਦੇ ਸਾਹਮਣੇ ਦੋ ਪਾਰਕਿੰਗ ਲਾਟ ਬਣਾਏ ਗਏ ਹਨ।
ਸ਼ਰਾਬ ਪੀ ਕੇ ਹੰਗਾਮਾ
ਪੁਲਿਸ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰੇਗੀ। ਪੁਲਿਸ ਨੇ ਸਮਾਗਮ ਨੂੰ ਦੇਖਣ ਵਾਲੇ ਲੋਕਾਂ ਨੂੰ ਜਾਮ ਵਿੱਚ ਫਸਣ ਤੋਂ ਬਚਣ ਲਈ ਕਾਰ ਪੂਲਿੰਗ ਅਤੇ ਟੈਕਸੀਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।



