ਬਠਿੰਡਾ- ਬਠਿੰਡਾ ਦੇ ਗੁਨਿਆਣਾ ਰੋਡ ਉੱਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਦੇ ਉੱਪਰੀ ਮੰਜ਼ਿਲ ਉੱਤੇ ਬਣੀ ਬੈਂਕ ਦੀ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਬੈਂਕ ਵਿਚ ਫਰਨੀਚਰ ਤੇ ਕੰਪਿਊਟਰ ਸੜ ਕੇ ਸੁਆਹ ਹੋ ਗਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਪੜੋ ਹੋਰ ਖਬਰਾਂ: ਮੁਲਾਜ਼ਮਾਂ ਨੇ ਠੁਕਰਾਈ ਚਰਨਜੀਤ ਚੰਨੀ ਦੀ ਅਪੀਲ, ਚੱਕਾ ਜਾਮ ਕਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਮੌਕੇ ਉੱਤੇ ਪਹੁੰਚੇ ਐੱਸ.ਐੱਸ.ਪੀ. ਨੇ ਕਿਹਾ ਕਿ ਜਿਵੇਂ ਹੀ ਸੂਚਨਾ ਮਿਲੀ ਪੁਲਿਸ ਤੇ ਫਾਇਰ ਵਿਭਾਗ ਦੀਆਂ 4 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ। ਇਸ ਦੌਰਾਨ ਸਖਤ ਮਿਹਨਤ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ। ਓਥੇ ਹੀ ਬੈਂਕ ਮੈਨੇਜਰ ਨੇ ਦੱਸਿਆ ਕਿ ਬੈਂਕ ਦੇ ਸਵਾਈ ਕਰਮਚਾਰੀ ਵਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਬੈਂਕ ਦੇ ਕਾਨਫਰੰਸ ਹਾਲ ਵਿਚੋਂ ਧੂੰਆ ਉੱਠ ਰਿਹਾ ਹੈ, ਜਿਸ ਤੋਂ ਬਾਅਦ ਬੈਂਕ ਦੇ ਫਰਨੀਚਰ ਤੇ ਕੰਪਿਊਟਰ ਵੀ ਅੱਗ ਦੀ ਲਪੇਟ ਵਿਚ ਆ ਗਏ ਤੇ ਅੱਗ ਤੇਜ਼ੀ ਨਾਲ ਵਧ ਗਈ। ਫਿਲਹਾਲ ਸਖਤ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਦਸਤਾਵੇਜ਼ ਬਚ ਗਏ ਹਨ ਪਰ ਫਰਨੀਚਰ ਤੇ ਬਿਲਡਿੰਗ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ।
ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਦੀ ਦਿੱਲੀ ਦਰਬਾਰ ‘ਚ ਮੁੜ ਹਾਜ਼ਰੀ, ਕੁਝ ਦੇਰ ਬਾਅਦ ਹੋਣਗੇ ਰਵਾਨਾ



