ਮੋਗਾ : ਬੀਤੇ ਦਿਨੀਂ ਕਬਾੜ ਬਾਜ਼ਾਰ ‘ਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਆਏ ਲੁਧਿਆਣਾ ਦੇ ਐਸ.ਐਚ.ਓ ਕੁਲਦੀਪ (SHO Kuldeep Singh) ਸਿੰਘ ਨੂੰ ਮੋਗਾ ਨਿਵਾਸੀਆਂ ਵੱਲੋਂ ਘੇਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਹਾ ਰਿਹਾ ਹੈ ਇਸ ਦੌਰਾਨ ਐਸ.ਐਚ.ਓ ਵੱਲੋਂ ਕਬਾੜ ਬਾਜ਼ਾਰ ਐਸੋਸਿਏਸ਼ਨ ਦੇ ਪ੍ਰਧਾਨ ਅਤੇ ਮੋਗਾ ਨਗਰ ਨਿਗਮ ਦੇ ਡਿਪਟੀ ਮੇਅਰ ‘ਤੇ ਕਥਿਤ ਤੌਰ ‘ਤੇ ਥੱਪੜ ਮਾਰ ਦਿੱਤਾ ਗਿਆ ਹੈ।
Also Read : ਪੰਜਾਬ ਦੇ ਮਸਲਿਆਂ ਨੂੰ ਅਣਗੌਲਿਆਂ ਕਰ ਕੁਰਸੀ ਦੀ ਜੰਗ ‘ਚ ਉਲਝੀ ਕਾਂਗਰਸ : ਸੁਖਬੀਰ ਬਾਦਲ
ਦੂਜੇ ਪਾਸੇ ਵੱਲੋਂ ਇਸ ਘਟਨਾ ‘ਤੇ ਸਾਫ ਤੌਰ ਤੇ ਪੱਲਾ ਝਾੜ ਦਿੱਤਾ ਗਿਆ ਹੈ ਪਰ ਜਦ ਸੀਸੀਟੀਵੀ ਕੈਮਰੇ ਦੀ ਫੁਟੇਜ ਬਾਹਰ ਆਈ ਤਾਂ ਪਿੰਡ ਵਾਸੀ ਡਿਪਟੀ ਮੇਅਰ ਦੇ ਹੱਕ ‘ਤੇ ਨਿੱਤਰ ਆਏ। ਪੁਲਿਸ ਦੇ ਮੋਗਾ ਪਹੁੰਚਣ ‘ਤੇ ਇਥੇ ਦੇ ਲੋਕਾਂ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਦੌਰਾਨ ਕਾਫੀ ਭੀੜ ਇੱਕਠੀ ਹੋ ਗਈ।
Also Read : ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਅਲਾਟ ਹੋਈ AG ਅਤੁਲ ਨੰਦਾ ਦੀ ਆਲੀਸ਼ਾਨ ਕੋਠੀ
ਦੱਸ ਦਈਏ ਕਿ ਇਸ ਦੌਰਾਨ ਪੁਲਿਸ ਅਤੇ ਡਿਪਟੀ ਮੇਅਰ ਦੇ ਵਿਚਕਾਰ ਟਕਰਾਵ ਸ਼ੁਰੂ ਹੋ ਗਿਆ। ਲੋਕਾਂ ਵੱਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਐਸ.ਐਚ.ਓ ਨੇ ਡਿਪਟੀ ਮੇਅਰ ਦੇ ਥੱਪੜ ਮਾਰਿਆ ਹੈ,ਜਿਸ ਕਾਰਨ ਇਹ ਮਾਮਲਾ ਇੰਨ੍ਹਾਂ ਭੜਕ ਗਿਆ।ਮਾਮਲੇ ਨੂੰ ਭੜਕਦੇ ਦੇਖ ਉਥੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।
ਇਸ ਮਗਰੋਂ ਦੋਹਾਂ ਧਿਰਾਂ ਦਾ ਮਾਮਲਾ DSP ਦਫਤਰ ਮੋਗਾ ਪਹੁੰਚਿਆ। DSPਨੇ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ।



