27 ਸਤੰਬਰ ਦੇ ਬੰਦ ਲਈ ਗੁਰਨਾਮ ਸਿੰਘ ਚੜੂਨੀ ਨੇ ਦੇਸ਼ ਵਾਸੀਆਂ ਨੂੰ ਕੀਤੀ ਅਪੀਲ

ਰਾਜਪੁਰਾ: ਗੁਰਨਾਮ ਸਿੰਘ ਚੜੂਨੀ ਵਪਾਰੀ ਭਰਾਵਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕਰਨ ਲਈ  ਰਾਜਪੁਰਾ ਪਹੁੰਚੇ ਸਨ,  ਜਿਨ੍ਹਾਂ ਦਾ ਰਾਜਪੁਰਾ ਪਹੁੰਚਣ ਉਤੇ ਮਨਜੀਤ ਸਿੰਘ ਘੁਮਾਣਾ ਜ਼ਿਲ੍ਹਾ ਪ੍ਰਧਾਨ…

ਰਾਜਪੁਰਾ: ਗੁਰਨਾਮ ਸਿੰਘ ਚੜੂਨੀ ਵਪਾਰੀ ਭਰਾਵਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕਰਨ ਲਈ  ਰਾਜਪੁਰਾ ਪਹੁੰਚੇ ਸਨ,  ਜਿਨ੍ਹਾਂ ਦਾ ਰਾਜਪੁਰਾ ਪਹੁੰਚਣ ਉਤੇ ਮਨਜੀਤ ਸਿੰਘ ਘੁਮਾਣਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਵੱਲੋਂ ਸਵਾਗਤ ਕੀਤਾ ਗਿਆ। ਸੁਮਨ ਹੁੱਡਾ  ਭਾਰਤੀ ਕਿਸਾਨ ਯੂਨੀਅਨ ਚੜੂਨੀ ਹਰਿਆਣਾ ਮਹਿਲਾ ਵਿੰਗ ਦੀ ਪ੍ਰਧਾਨ ਦਾ ਇਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਇਕ ਕਾਫਲੇ ਦੇ ਰੂਪ ਵਿੱਚ ਗੁਰਨਾਮ ਸਿੰਘ ਚੜੂਨੀ ਵੱਲੋਂ ਖੁੱਲ੍ਹੀ ਜੀਪ ਵਿਚ ਅਪੀਲ ਕਰ ਰਹੇ ਸਨ ਕਿ  27 ਸਤੰਬਰ ਨੂੰ ਭਾਰਤ ਬੰਦ ਵਿਚ ਸਾਡਾ ਸਾਥ ਦਿੱਤਾ ਜਾਵੇ।

ਪੜੋ ਹੋਰ ਖਬਰਾਂ: ਭੂਚਾਲ ਦੇ ਝਟਕਿਆਂ ਨਾਲ ਕੰਬਿਆ ਆਸਟ੍ਰੇਲੀਆ, ਕਈ ਥਾਂ ਭਾਰੀ ਨੁਕਸਾਨ

ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਇਕ ਸਾਲ ਤੋਂ ਦਿੱਲੀ ਦੀਆਂ ਬਰੂੰਹਾਂ ਉਤੇ ਬੈਠੀਆਂ ਹਨ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਜਗਾਉਣ ਲਈ  27 ਸਤੰਬਰ ਨੂੰ ਬੰਦ ਦਾ ਐਲਾਨ ਕੀਤਾ ਗਿਆ ਹੈ। ਰਾਜਪੁਰਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ, ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਮੋਟਰਸਾਈਕਲ ਅਤੇ ਕਾਰਾਂ ਦੇ ਨਾਲ ਇਹ ਕਾਫ਼ਲਾ  ਰਾਜਪੁਰਾ ਤੋਂ ਬਨੂੜ ਨੂੰ ਰਵਾਨਾ ਹੋ ਗਿਆ। 

ਪੜੋ ਹੋਰ ਖਬਰਾਂ: 3 ਸੀਨੀਅਰ IPS ਅਧਿਕਾਰੀਆਂ ਦੇ ਤਬਾਦਲੇ, ਨੌਨਿਹਾਲ ਸਿੰਘ ਹੋਣਗੇ ਜਲੰਧਰ ਦੇ ਪੁਲਿਸ ਕਮਿਸ਼ਨਰ

ਗੁਰਨਾਮ ਸਿੰਘ ਚੜੂਨੀ ਨੇ ਪੱਤਰਕਾਰਾਂ ਨੂੰ ਦੱਸਿਆ ਸਤਾਈ ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਐਲਾਨ ਦੀ ਰਾਜਪੁਰਾ ਵਾਸੀ ਅਤੇ ਪੰਜਾਬ ਵਿਚ ਕਿਸਾਨਾਂ ਅਤੇ ਦੁਕਾਨਦਾਰਾਂ ਨੂੰ  ਅਪੀਲ ਕਰਨ ਵਾਸਤੇ ਆਏ ਹਨ। ਸਾਡਾ ਸਾਥ ਦਿੱਤਾ ਜਾਵੇ ਤਾਂ ਕਿ ਕੇਂਦਰ ਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਜਾਣ।

Leave a Reply

Your email address will not be published. Required fields are marked *