ਹਰਿਆਣਾ ਸਰਕਾਰ ਦੀ ਉੱਚ ਪੱਧਰੀ ਕਮੇਟੀ ਨਾਲ ਗੱਲਬਾਤ ਲਈ ਤਿਆਰ ਕਿਸਾਨ, ਕਿਹਾ- ‘ਸਰਕਾਰ ਨੇ ਬੰਦ ਕੀਤੇ ਰਾਸਤੇ’

ਚੰਡੀਗੜ੍ਹ: ਟਿਕਰੀ ਬਾਰਡਰ ਉੱਤੇ ਕਿਸਾਨਾਂ ਨਾਲ ਗੱਲਬਾਤ ਤੇ ਬੰਦ ਪਏ ਰਸਤਿਆਂ ਨੂੰ ਖੁਲਵਾਉਣ ਲਈ ਹਰਿਆਣਾ ਸਰਕਾਰ ਵਲੋਂ ਬੀਤੇ ਦਿਨ ਇਕ ਉੱਚ ਪੱਧਰੀ ਕਮੇਟੀ ਦਾ ਗਠਨ…

ਚੰਡੀਗੜ੍ਹ: ਟਿਕਰੀ ਬਾਰਡਰ ਉੱਤੇ ਕਿਸਾਨਾਂ ਨਾਲ ਗੱਲਬਾਤ ਤੇ ਬੰਦ ਪਏ ਰਸਤਿਆਂ ਨੂੰ ਖੁਲਵਾਉਣ ਲਈ ਹਰਿਆਣਾ ਸਰਕਾਰ ਵਲੋਂ ਬੀਤੇ ਦਿਨ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਅੱਜ ਕਿਸਾਨਾਂ ਵਲੋਂ ਇਸ ਉੱਚ ਪੱਧਰੀ ਕਮੇਟੀ ਨਾਲ ਗੱਲਬਾਤ ਦੀ ਹਾਮੀ ਭਰ ਦਿੱਤੀ ਗਈ ਹੈ।

ਪੜੋ ਹੋਰ ਖਬਰਾ: ਗੋਲਡਨ ਬੁਆਏ ਨੀਰਜ ਚੋਪੜਾ ਪਹੁੰਚੇ KBC, ਕੀਤੀ ਖੂਬ ਮਸਤੀ

ਇਸ ਦੌਰਾਨ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਉੱਚ ਪੱਧਰੀ ਕਮੇਟੀ ਨਾਲ ਗੱਲਬਾਤ ਲਈ ਤਿਆਰ ਹਨ। ਰਾਸਤੇ ਉਨ੍ਹਾਂ ਵਲੋਂ ਨਹੀਂ ਬਲਕਿ ਸਰਕਾਰ ਵਲੋਂ ਬੰਦ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸਾਨ ਦਿੱਲੀ ਜਾਣ ਵਾਲੇ ਛੋਟੇ ਰਸਤਿਆਂ ਨੂੰ ਖੁਲਵਾਉਣ ਲਈ ਵੀ ਐੱਸਡੀਐੱਮ ਨਾਲ ਮਿਲ ਚੁੱਕੇ ਹਨ। ਦਿੱਲੀ ਬਾਰਡਰ ਉੱਤੇ ਪੁਲਿਸ ਵਲੋਂ ਕਿਲ੍ਹਾਬੰਦੀ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਬੰਦ ਰਸਤਿਆਂ ਦੀ ਇੰਨੀ ਫਿਕਰ ਹੈ ਤਾਂ ਉਹ ਖੇਤੀ ਕਾਨੂੰਨਾਂ ਬਾਰੇ ਗੱਲ ਕਿਉਂ ਨਹੀਂ ਕਰਦੀ।

ਪੜੋ ਹੋਰ ਖਬਰਾ: ਕਿਸਾਨ ਜਥੇਬੰਦੀਆਂ ਦੇ ਜ਼ਾਬਤੇ ਵਿਚਾਲੇ ਗੁਰਨਾਮ ਸਿੰਘ ਚਢੂਨੀ ਦੀ ਤਰਨਤਾਰਨ ‘ਚ ‘ਵੱਡੀ ਰੈਲੀ’

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਜਾਨਾਂ ਬਹੁਤ ਸਸਤੀਆਂ ਲੱਗਦੀਆਂ ਹਨ ਪਰ ਉਹ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਮੰਨਣਗੇ। ਇਸ ਦੌਰਾਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਖੁਦ ਰਸਤੇ ਬੰਦ ਕਰਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਕਿਸਾਨ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ। ਉਹ ਸਿਰਫ ਆਪਣੇ ਮਸਲੇ ਦਾ ਹੱਲ ਚਾਹੁੰਦਾ ਹੈ। ਇਸ ਦੌਰਾਨ ਅੰਦੋਲਨ ਕਿਸੇ ਹੋਰ ਥਾਂ ਸ਼ਿਫਟ ਕਰਨ ਉੱਤੇ ਉਨ੍ਹਾਂ ਕਿਹਾ ਕਿ ਕਿਸੇ ਦੂਜੀ ਥਾਂ ਕਿਸਾਨ ਅੰਦੋਲਨ ਨੂੰ ਸ਼ਿਫਟ ਨਹੀਂ ਕੀਤਾ ਜਾਵੇਗਾ। ਮਰਦੇ ਦਮ ਤੱਕ ਇਥੇ ਹੀ ਚੱਲੇਗਾ ਅੰਦੋਲਨ।

ਪੜੋ ਹੋਰ ਖਬਰਾ: ਸਾਊਦੀ ਅਰਬ ਨੇ ਯਮਨ ‘ਤੇ ਵਰ੍ਹਾਏ ਬੰਬ, ਘੱਟੋ-ਘੱਟ 43 ਹੂਤੀ ਵਿਧਰੋਹੀਆਂ ਦੀ ਮੌਤ

Leave a Reply

Your email address will not be published. Required fields are marked *