ਚੰਡੀਗੜ੍ਹ: ਆਪਣੇ ਮੰਗਾਂ ਨੂੰ ਲੈ ਕੇ ਬੀਤੇ ਕੁਝ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਪੰਜਾਬ ਰੋਜਵੇਜ਼ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਖਤਮ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ। ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ 30 ਫੀਸਦੀ ਵਧਾਉਣ ਦਾ ਫੈਸਲਾ ਲਿਆ ਗਿਆ ਹੈ ਤੇ ਇਹ ਹੁਕਮ ਭਲਕੇ ਤੋਂ ਹੀ ਲਾਗੂ ਕੀਤੇ ਜਾਣਗੇ।
ਪੜੋ ਹੋਰ ਖਬਰਾਂ: ਘੰਟਿਆਂਬੱਧੀ ਟ੍ਰੈਫਿਕ ਜਾਮ ਕਾਰਨ ਦਿੱਲੀ, ਹਰਿਆਣਾ ਤੇ ਯੂਪੀ ਨੂੰ ਨੋਟਿਸ, NHRC ਨੇ ਕਿਸਾਨ ਅੰਦੋਲਨ ‘ਤੇ ਮੰਗੀ ਰਿਪੋਰਟ
ਇਸ ਮੌਕੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਸਰਕਾਰ 842 ਨਵੀਆਂ ਬੱਸਾਂ ਨੂੰ ਬੇੜੇ ਵਿਚ ਸ਼ਾਮਲ ਕਰ ਰਹੀ ਹੈ। ਇਸ ਤੋਂ ਇਲਾਵਾ ਸੰਦੀਪ ਸੰਧੂ ਨੇ ਕਿਹਾ ਕਿ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨਗੇ, ਜਿਸ ਤੋਂ ਬਾਅਦ ਇਸ ਉੱਤੇ ਕੋਈ ਫੈਸਲਾ ਹੋਵੇਗਾ। ਇਸ ਨੂੰ ਲੈ ਕੇ ਉਨ੍ਹਾਂ ਨੇ ਮੁਲਾਜ਼ਮਾਂ ਤੋਂ 1 ਹਫਤੇ ਦਾ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਕਰਮਚਾਰੀਆਂ ਦੀ ਤਨਖਾਹ ਵਿਚ 30 ਫੀਸਦੀ ਵਾਧੇ ਉੱਤੇ ਸਹਿਮਤੀ ਬਣ ਗਈ ਹੈ। ਇਹ ਫੈਸਲਾ ਕੱਲ ਤੋਂ ਹੀ ਲਾਗੂ ਹੋਵੇਗਾ।
ਪੜੋ ਹੋਰ ਖਬਰਾਂ: ਮਹਾਰਾਸ਼ਟਰ: ਅਮਰਾਵਤੀ ‘ਚ ਦਰਦਨਾਕ ਹਾਦਸਾ, ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ
ਇਸ ਤੋਂ ਬਾਅਦ ਰੇਸ਼ਮ ਸਿੰਘ ਨੇ ਕਿਹਾ ਕਿ ਅਜੇ ਸਾਨੂੰ ਲਿਖਤ ਵਿਚ ਕੁਝ ਨਹੀਂ ਮਿਲਿਆ ਹੈ, ਜਿਸ ਦੇ ਚੱਲਦੇ ਹੜ੍ਹਤਾਲ ਜਾਰੀ ਰਹੇਗੀ ਤਾਂ ਨਹੀਂ ਇਸ ਨੂੰ ਲੈ ਕੇ ਉਹ ਆਪਣੀ ਸਟੇਟ ਕਮੇਟੀ ਨਾਲ ਮੁਲਾਕਾਤ ਕਰ ਰਹੇ ਹਨ ਤੇ ਅਗਲੇ 1 ਘੰਟੇ ਅੰਦਰ ਇਸ ਉੱਤੇ ਕੋਈ ਫੈਸਲਾ ਹੋ ਜਾਵੇਗਾ ਕਿ ਕੀ ਇਹ ਹੜ੍ਹਤਾਲ ਜਾਰੀ ਰੱਖੀ ਜਾਵੇ ਜਾਂ ਫਿਰ ਕੁਝ ਸਮੇਂ ਲਈ ਹੜ੍ਹਤਾਲ ਨੂੰ ਰੋਕ ਦਿੱਤਾ ਜਾਵੇ।
ਪੜੋ ਹੋਰ ਖਬਰਾਂ: ਡੇਢ ਸਾਲ ਬਾਅਦ ਵਧੀ ਇਨ੍ਹਾਂ ਕੇਂਦਰੀ ਕਰਮਚਾਰੀਆਂ ਦੀ ਤਨਖਾਹ, ਜਾਣੋ ਕਿੰਨਾ ਮਿਲੇਗਾ ਪੈਸਾ

