ਸਰਕਾਰੀ ਸਕੂਲ ’ਚ ਮਿਲਿਆ ਅਜਗਰ, ਮਚੀ ਹਫੜਾ-ਦਫੜੀ

ਨੰਗਲ- ਨੰਗਲ ਸਬ-ਡਵੀਜ਼ਨ ਦੇ ਪਿੰਡ ਜਾਂਦਲਾ ਦੇ ਸਰਕਾਰੀ ਮਿਡਲ ਸਕੂਲ ਦੇ ਕਲਾਸ ਰੂਮ ’ਚ ਕਰੀਬ 10 ਫੁੱਟ ਦਾ ਅਜਗਰ ਦਿਖਣ ਨਾਲ ਬੱਚਿਆਂ ਅਤੇ ਸਕੂਲ ’ਚ…

ਨੰਗਲ- ਨੰਗਲ ਸਬ-ਡਵੀਜ਼ਨ ਦੇ ਪਿੰਡ ਜਾਂਦਲਾ ਦੇ ਸਰਕਾਰੀ ਮਿਡਲ ਸਕੂਲ ਦੇ ਕਲਾਸ ਰੂਮ ’ਚ ਕਰੀਬ 10 ਫੁੱਟ ਦਾ ਅਜਗਰ ਦਿਖਣ ਨਾਲ ਬੱਚਿਆਂ ਅਤੇ ਸਕੂਲ ’ਚ ਹਫੜਾ-ਦਫੜੀ ਮਚ ਗਈ । ਸਕੂਲ ਦੀ ਅਧਿਆਪਕਾ ਸੀਮਾ ਦੇਵੀ ਨੇ ਦੱਸਿਆ ਕਿ ਸਕੂਲ ’ਚ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਸਕੂਲ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਗਏ ਸਨ। ਸਵੇਰੇ ਜਦ ਸਕੂਲ ਆਏ ਤਾਂ ਕਿਸੇ ਨੇ ਇਸ ਅਜਗਰ ਨੂੰ ਵੇਖਿਆ ਤਾਂ ਉਨ੍ਹਾਂ ਅਤੇ ਦੂਜੇ ਅਧਿਆਪਕਾਂ ਨੇ ਇਸ ਦੀ ਸੂਚਨਾ ਸਰਪੰਚ ਅਤੇ ਜੰਗਲੀ ਸੁਰੱਖਿਆ ਵਿਭਾਗ ਨੂੰ ਦਿੱਤੀ।

ਪੜੋ ਹੋਰ ਖਬਰਾਂ: ‘ਔਰਤਾਂ ਨੂੰ ਸਿਰਫ ਬੱਚੇ ਹੀ ਪੈਦਾ ਕਰਨੇ ਚਾਹੀਦੇ ਹਨ’, ਤਾਲਿਬਾਨ ਦਾ ਔਰਤਾਂ ਨੂੰ ਮੰਤਰੀ ਬਣਾਉਣ ‘ਤੇ ਜਵਾਬ

ਮੌਕੇ ’ਤੇ ਪਹੁੰਚੇ ਜੰਗਲੀ ਜੀਵ ਵਿਭਾਗ ਦੇ ਕਰਮਚਾਰੀ ਅੰਮ੍ਰਿਤਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਗਲੀ ਜੀਵ ਵਿਭਾਗ ਦੇ ਬਲਾਕ ਅਫਸਰ ਗੁਰਚੇਤ ਸਿੰਘ ਨੇ ਮੌਕੇ ’ਤੇ ਜਾ ਕੇ ਅਜਗਰ ਨੂੰ ਫੜਨ ਦੇ ਨਿਰਦੇਸ਼ ਦਿੱਤੇ ਸੀ। ਗਾਰਡ ਸੁਖਵੀਰ ਸਿੰਘ ਅਤੇ ਸੰਜੀਵ ਕੁਮਾਰ ਨੇ ਸਕੂਲ ’ਚ ਆ ਕੇ ਰੈਸਕਿਊ ਕਰ ਅਜਗਰ ਨੂੰ ਫੜਿਆ ਤਦ ਜਾ ਕੇ ਸਟਾਫ ਅਤੇ ਬੱਚਿਆਂ ਨੇ ਸੁੱਖ ਦਾ ਸਾਹ ਲਿਆ। ਅੰਮ੍ਰਿਤ ਲਾਲ ਨੇ ਦੱਸਿਆ ਕਿ ਅਜਗਰ ਨੂੰ ਫੜ ਕੇ ਜੰਗਲ ’ਚ ਛੱਡ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

Leave a Reply

Your email address will not be published. Required fields are marked *