ਤੇਜ਼ ਰਫ਼ਤਾਰ ਟਰੱਕ ਤੇ ਐਕਟਿਵਾ ਦੀ ਟੱਕਰ, ਲੜਕੀ ਨੇ ਮੌਕੇ ’ਤੇ ਤੋੜਿਆ ਦਮ

ਜਲੰਧਰ- ਜਲੰਧਰ ’ਚ ਅੱਜ ਡੀ.ਏ.ਵੀ. ਫਲਾਈਓਵਰ ’ਤੇ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦਰਦਨਾਕ ਹਾਦਸੇ ’ਚ ਕੁੜੀ ਦੀ ਮੌਕੇ ’ਤੇ ਮੌਤ…

ਜਲੰਧਰ- ਜਲੰਧਰ ’ਚ ਅੱਜ ਡੀ.ਏ.ਵੀ. ਫਲਾਈਓਵਰ ’ਤੇ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦਰਦਨਾਕ ਹਾਦਸੇ ’ਚ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇੱਥੋਂ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰ ਕੁੜੀ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ ’ਚ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ। 

ਪੜੋ ਹੋਰ ਖਬਰਾਂ: ਲੁਧਿਆਣਾ ‘ਚ ਭਾਜਪਾ-ਕਾਂਗਰਸੀ ਵਰਕਰ ਆਹਮੋ-ਸਾਹਮਣੇ, ਨਗਰ ਸੁਧਾਰ ਟਰੱਸਟ ਦੇ ਦਫ਼ਤਰ ਨੂੰ ਮਾਰਿਆ ਤਾਲਾ

ਕੁੜੀ ਦੀ ਪਛਾਣ ਤੇਜਿੰਦਰ ਕੌਰ ਨਿਵਾਸੀ ਲਿਦਰਾ ਪਿੰਡ ਵਜੋਂ ਹੋਈ ਹੈ। ਇਸ ਹਾਦਸੇ ਦੇ ਬਾਅਦ ਟਰੱਕ ਚਾਲਕ ਮੌਕੇ ’ਤੇ ਫ਼ਰਾਰ ਹੋ ਗਿਆ। ਜਿਸ ਨੂੰ ਲੋਕਾਂ ਨੇ ਪਿੱਛਾ ਕਰਕੇ ਦਾਣਾ ਮੰਡੀ ਤੋਂ ਫੜ੍ਹ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਬਿਊਟੀ ਸੈਲੂਨ ’ਚ ਕੰਮ ਕਰਦੀ ਸੀ ਅਤੇ ਇਸ ਸਮੇਂ ਉਹ ਕੰਮ ’ਤੇ ਜਾ ਰਹੀ ਸੀ। ਫ਼ਿਲਹਾਲ ਮੌਕੇ ’ਤੇ ਥਾਣਾ 1 ਦੀ ਪੁਲਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੜੋ ਹੋਰ ਖਬਰਾਂ: ਪਾਕਿਸਤਾਨ ਨੇ ਅਧਿਆਪਕਾਂ ਦੇ ਜੀਂਸ ਅਤੇ ਟੀ-ਸ਼ਰਟ ਪਾਉਣ ‘ਤੇ ਲਾਈ ਪਾਬੰਦੀ

Leave a Reply

Your email address will not be published. Required fields are marked *