ਲੁਧਿਆਣਾ ‘ਚ ਭਾਜਪਾ-ਕਾਂਗਰਸੀ ਵਰਕਰ ਆਹਮੋ-ਸਾਹਮਣੇ, ਨਗਰ ਸੁਧਾਰ ਟਰੱਸਟ ਦੇ ਦਫ਼ਤਰ ਨੂੰ ਮਾਰਿਆ ਤਾਲਾ

ਲੁਧਿਆਣਾ- ਅੱਜ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਬਾਹਰ ਕਾਂਗਰਸੀ ਤੇ ਭਾਜਪਾਈ ਵਰਕਰ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਭਾਜਪਾ ਵਰਕਰਾਂ ਵਲੋਂ ਟਰੱਸਟ ਦੇ ਚੇਅਰਮੈਨ ਅਤੇ ਮੰਤਰੀ…

ਲੁਧਿਆਣਾ- ਅੱਜ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਬਾਹਰ ਕਾਂਗਰਸੀ ਤੇ ਭਾਜਪਾਈ ਵਰਕਰ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਭਾਜਪਾ ਵਰਕਰਾਂ ਵਲੋਂ ਟਰੱਸਟ ਦੇ ਚੇਅਰਮੈਨ ਅਤੇ ਮੰਤਰੀ ਆਸ਼ੂ ਦੇ ‘ਤੇ ਕਥਿਤ ਘੁਟਾਲੇ ਦਾ ਆਰੋਪ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। 

ਪੜੋ ਹੋਰ ਖਬਰਾਂ: ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਕਤਲ, ਨਫਰਤੀ ਅਪਰਾਧ ਦਾ ਸ਼ੱਕ

ਇਸ ਦੌਰਾਨ ਉਨ੍ਹਾਂ ਨੇ ਇੰਪਰੂਵਮੈਂਟ ਟਰੱਸਟ ਦੇ ਮੇਨ ਗੇਟ ਨੂੰ ਤਾਲਾ ਵੀ ਮਾਰ ਦਿੱਤਾ ਗਿਆ। ਭਾਜਪਾਈਆਂ ਨੇ ਦੋਸ਼ ਲਗਾਇਆ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਅਤੇ ਟੀਮ ਆਸ਼ੂ ਦੀ ਮਿਲੀਭੁਗਤ ਨਾਲ ਨਗਰ ਸੁਧਾਰ ਟਰੱਸਟ ਵਲੋਂ ਸਰਕਾਰੀ ਜ਼ਮੀਨ ਵੇਚ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਗਿਆ ਹੈ। ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਪ੍ਰਦਰਸ਼ਨਕਾਰੀ ਅਤੇ ਪੁਲਿਸ ਦੇ ਵਿਚਕਾਰ ਇਸ ਮੌਕੇ ਜੰਮ ਕੇ ਧੱਕਾ ਮੁੱਕੀ ਵੀ ਹੋਈ।

ਪੜੋ ਹੋਰ ਖਬਰਾਂ: 10 ਸਤੰਬਰ ਦੀ ਬੈਠਕ ਤੋਂ ਪਹਿਲਾ ਬਲਬੀਰ ਸਿੰਘ ਰਾਜੇਵਾਲ ਦਾ ਸਿਆਸੀ ਪਾਰਟੀਆਂ ਨਾਂ ਸੁਨੇਹਾ

Leave a Reply

Your email address will not be published. Required fields are marked *