ਭੁਲੱਥ- ਬੀਤੀ ਰਾਤ ਅਮਰੀਕਾ ਦੇ ਸੂਬੇ ਟੈਕਸਾਸ ਦੇ ਟਾਊਨ ਲਿਬਰਟੀ ‘ਚ ਹਰੀਰੇ 90 ‘ਤੇ ਸਥਿੱਤ ਇਕ ਸਟੋਰ ‘ਤੇ ਕੰਮ ਕਰਦੇ ਪੰਜਾਬੀ ਮੂਲ ਦੇ (22) ਸਾਲਾ ਨੌਜਵਾਨ ਗੁਰਜੀਤਪਾਲ ਸਿੰਘ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਸਟੋਰ ‘ਚ ਦਾਖ਼ਲ ਹੋ ਕੇ ਗੋਲੀ ਮਾਰ ਕਤਲ ਕਰ ਦਿੱਤਾ।
ਪੜੋ ਹੋਰ ਖਬਰਾਂ: ਲੜਕੀਆਂ ਲਈ ਖੁੱਲਣਗੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਦਰਵਾਜ਼ੇ, ਸਰਕਾਰ ਨੇ SC ਨੂੰ ਦਿੱਤੀ ਜਾਣਕਾਰੀ
ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦਾ ਪਿਛੋਕੜ ਪੰਜਾਬ ਤੋਂ ਜ਼ਿਲਾ ਕਪੂਰਥਲਾ ਦੇ ਭੁਲੱਥ ਤਹਿਸੀਲ ਖੇਤਰ ਅਧੀਨ ਆਉਂਦਾ ਪੈਂਦੇ ਪਿੰਡ ਬੱਸੀ ਨਾਲ ਦੱਸਿਆ ਜਾ ਰਿਹਾ ਹੈ। ਮੌਕੇ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਰਾਤ ਨੂੰ ਸਟੋਰ ‘ਚ ਕੁਝ ਲੈਣ ਲਈ ਇਕ ਵਿਅਕਤੀ ਦਾਖ਼ਲ ਹੋਇਆ, ਜੋ ਨਸ਼ੇ ਦੀ ਹਾਲਤ ‘ਚ ਸੀ ਅਤੇ ਕੁਝ ਵਸਤੂ ਦੇ ਭਾਅ ਦੇ ਲੈਣ-ਦੇਣ ਤੋਂ ਉਸ ਦੀ ਕਲਰਕ ਨਾਲ ਤਕਰਾਰ ਹੋ ਗਈ ਸੀ ਅਤੇ ਉਹ ਉਸ ਸਮੇਂ ਉੱਥੋਂ ਚਲਾ ਗਿਆ। ਫਿਰ ਉਹ 15 ਕੁ ਮਿੰਟ ਦੇ ਸਮੇਂ ਬਾਅਦ ਵਾਪਸ ਸਟੋਰ ‘ਚ ਦਾਖ਼ਲ ਹੋਇਆ ਅਤੇ ਸਟੋਰ ‘ਤੇ ਕੰਮ ਕਰਦੇ ਇਸ ਨੌਜਵਾਨ ਗੁਰਜੀਤ ਪਾਲ ਸਿੰਘ ਨੂੰ ਕਾਊਂਟਰ ‘ਚ ਦਾਖ਼ਲ ਹੋ ਕੇ ਗੋਲੀ ਮਾਰ ਕੇ ਫ਼ਰਾਰ ਹੋ ਗਿਆ।
ਪੜੋ ਹੋਰ ਖਬਰਾਂ: ਕਰਨਾਲ ‘ਚ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਬੈਠਕ ਰਹੀ ਬੇਨਤੀਜਾ, ਕਿਸਾਨ ਜਥੇਬੰਦੀਆਂ ਕੀਤਾ ਵੱਡਾ ਐਲਾਨ


