ਚੋਰਾਂ ਦਾ ਕਾਰਨਾਮਾ! ਬੱਸ ਅੱਡੇ ਤੋਂ ਚੋਰੀ ਕਰ ਲੈ ਗਏ ਹਰਿਆਣਾ ਰੋਡਵੇਜ਼ ਦੀ ਬੱਸ

ਅੰਮ੍ਰਿਤਸਰ- ਅੰਮ੍ਰਿਤਸਰ ਜ਼ਿਲ੍ਹੇ ਦੇ ਬੱਸ ਸਟੈਂਡ ਤੋਂ ਇਕ ਅਜੀਬੋ ਗ਼ਰੀਬ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ।…

ਅੰਮ੍ਰਿਤਸਰ- ਅੰਮ੍ਰਿਤਸਰ ਜ਼ਿਲ੍ਹੇ ਦੇ ਬੱਸ ਸਟੈਂਡ ਤੋਂ ਇਕ ਅਜੀਬੋ ਗ਼ਰੀਬ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਹਰਿਆਣਾ ਰੋਡਵੇਜ਼ ਦੀ ਬੱਸ ਹੀ ਚੋਰੀ ਹੋ ਗਈ ਹੈ। ਇਸ ਗੱਲ ਦੀ ਸੂਚਨਾ ਹਰਿਆਮਾ ਰੋਡਵੇਜ਼ ਬੱਸ ਦੇ ਡਰਾਈਵਰ ਵਲੋਂ ਪੁਲਸ ਨੂੰ ਦਿੱਤੀ ਗਈ ਹੈ, ਜਿਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਗੁਰਨਾਮ ਸਿੰਘ ਚਢੂਨੀ ਦਾ ਵੱਡਾ ਬਿਆਨ, ਹੁਣ ਇਸ ਦਿਨ ਹੋਵੇਗਾ ‘ਭਾਰਤ ਬੰਦ’

ਇਸ ਘਟਨਾ ਦੇ ਸਬੰਧ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਰੋਡਵੇਜ਼ ਬੱਸ ਡਰਾਈਵਰ ਨੇ ਕਿਹਾ ਕਿ ਉਹ ਬੀਤੇ ਦਿਨ ਹਰਿਆਣੇ ਤੋਂ ਬੱਸ ਲੈ ਕੇ ਅੰਮ੍ਰਿਤਸਰ ਪਹੁੰਚੇ ਸਨ। ਇਸ ਤੋਂ ਬਾਅਦ ਕੱਲ ਸ਼ਾਮ ਦੇ ਸਮੇਂ ਉਸ ਦੀ ਬੱਸ ਅੰਮ੍ਰਿਤਸਰ ਬੱਸ ਸਟੈਂਡ ਤੋਂ ਚੋਰੀ ਹੋ ਗਈ। ਇਸ ਘਟਨਾ ਦੀ ਸੂਚਨਾ ਜਦੋਂ ਉਸ ਨੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਅਤੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਤਾਂ ਉਨ੍ਹਾਂ ਨੇ ਉਸ ਦੀ ਬੱਸ ਲੱਭ ਕੇ ਦਿੱਤੀ। ਡਰਾਈਵਰ ਨੇ ਕਿਹਾ ਕਿ ਬੱਸ ’ਚ ਰੱਖਿਆ ਹੋਇਆ ਕਾਫ਼ੀ ਹੱਦ ਤੱਕ ਸਾਮਾਨ ਵੀ ਚੋਰੀ ਹੋ ਗਿਆ ਸੀ। ਉਸ ਨੇ ਇਸ ਸੰਬੰਧੀ ਪੁਲਸ ਨੂੰ ਵੀ ਦਰਖ਼ਾਸਤ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੜੋ ਹੋਰ ਖਬਰਾਂ: ਸਿਕੰਦਰ ਸਿੰਘ ਮਲੂਕਾ ਰਾਮਪੁਰਾ ਫੂਲ ਤੋਂ ਲੜਨਗੇ ਚੋਣ, ਸੁਖਬੀਰ ਸਿੰਘ ਬਾਦਲ ਨੇ ਦਿੱਤੀ ਜਾਣਕਾਰੀ

Leave a Reply

Your email address will not be published. Required fields are marked *